Saudi Arabia Amusement Park Ride Crashes: ਸਾਊਦੀ ਅਰਬ ਦੇ ਤਾਇਫ ਸ਼ਹਿਰ ‘ਚ ਸਥਿਤ ਇੱਕ ਮਨੋਰੰਜਨ ਪਾਰਕ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ 360 ਡਿਗਰੀ ਘੁੰਮਣ ਵਾਲਾ ਦਾ ਝੂਲਾ ਅਚਾਨਕ ਟੁੱਟ ਗਿਆ ਜਿਸ ਕਾਰਨ 23 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ। ਘਟਨਾ ਸਮੇਂ ਝੂਲੇ ‘ਤੇ ਸਵਾਰ ਲੋਕ ਝੂਲੇ ਦਾ ਆਨੰਦ ਮਾਣ ਰਹੇ ਸਨ। ਅਚਾਨਕ ਝੂਲਾ ਟੁੱਟਣ ਕਾਰਨ ਬਹੁਤ ਚੀਕ-ਚਿਹਾੜਾ ਮਚ ਗਿਆ। ਇਹ ਘਟਨਾ ਮਨੋਰੰਜਨ ਪਾਰਕਾਂ ਵਿੱਚ ਸੁਰੱਖਿਆ ‘ਤੇ ਕਈ ਸਵਾਲ ਖੜ੍ਹੇ ਕਰਦੀ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਮਨੋਰੰਜਨ ਪਾਰਕਾਂ ਦੀ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰ ਰਹੀ ਹੈ।
ਵੀਡੀਓ ਦੇਖੋ…