Chandigarh VOLVO BUS Accident;ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੈਂਥਲ ਦੇ ਪਿੰਡ ਸ਼ਿਮਲਾ ਨੇੜੇ ਵੱਡੀ ਘਟਨਾ ਵਾਪਰੀ ਹੈ , ਜਿੱਥੇ ਕਿ ਚੰਡੀਗੜ੍ਹ ਤੋਂ ਰਵਾਨਾ ਹੋਣ ਵਾਲੀ VOLVO BUS ਦਾ ਸੰਤੁਲਨ ਵਿਗੜਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਇਸ ਭਿਆਨਕ ਹਾਦਸੇ ‘ਚ ਕਰੀਬ ਚਾਰ ਲੋਕਾਂ ਦੀ ਦਰਦਨਾਂਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਕਰੀਬ 16 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਿਕਰਯੋਗ ਹੈ ਕਿ ਜਦੋਂ ਇਹ ਵੋਲਵੋ ਬੱਸ ਚੰਡੀਗੜ੍ਹ ਤੋਂ ਹਿਸਾਰ ਵੱਲ ਜਾ ਰਹੀ ਸੀ ਤਾਂ ਡਰਾਈਵਰ ਸੜਕ ਤੇ ਜਾ ਰਹੇ ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ ਕਰਦਾ ਹੈ ਉਸ ਸਮੇਂ ਅਚਾਨਕ ਬੱਸ ਦਾ ਸੰਤੁਲਨ ਵਿਗੜਣ ਕਾਰਨ ਬੱਸ ਸੜਕ ਕਿਨਾਰੇ ਡੂੰਗੀ ਖੱਡ ‘ਚ ਡਿੱਗ ਗਈ। ਬੱਸ ‘ਚ ਕਰੀਬ 20 ਲੋਕ ਸਵਾਰ ਸਨ। ਜਿਨ੍ਹਾਂ ਚੋਂ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਗਭਗ 16 ਲੋਕ ਗੰਭੀਰ ਜ਼ਖਮੀ ਹੋ ਗਏ ਹਨ।
ਇਸ ਬੱਸ ਨੂੰ ਹਾਇਡਰਾ ਮਸ਼ੀਨ ਰਾਹੀਂ ਖੱਡ ‘ਚੋਂ ਬਾਹਰ ਕੱਢਿਆ ਗਿਆ। ਸਥਾਨਕ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬੱਸ ਦੇ ਸ਼ੀਸ਼ੇ ਤੋੜ ਕੇ ਜਖ਼ਮੀਆਂ ਨੂੰ ਬੱਸ ਚੋਂ ਬਾਹਰ ਕੱਢਿਆ ਅਤੇ ਉਹਨਾਂ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ । ਫ਼ਿਲਹਾਲ ਹਸਪਤਾਲ ਜਖ਼ਮੀਆਂ ਦਾ ਇਲਾਜ਼ ਜਾਰੀ ਹੈ।