India Pakistan War;ਪਾਕਿਸਤਾਨ ਗੁਪਤ ਤਰੀਕੇ ਨਾਲ ਹਮਲਾ ਕਰਨ ਦੀ ਆਪਣੀ ਕਾਰਵਾਈ ਤੋਂ ਬਾਝ ਨਹੀਂ ਆ ਰਿਹਾ।ਹਾਲ ਹੀ ਵਿਚ ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕਰਕੇ ਉਸਨੂੰ ਸੀਜਫਾਇਰ ਕਰਵਾ ਦਿੱਤਾ ਗਿਆ ਸੀ ,ਜਿਸਤੋਂ ਬਾਅਦ ਲੋਕਾਂ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਯੁੱਧ ਖ਼ਤਮ ਹੋਣ ਦੀ ਪੂਰੀ ਸੰਭਾਵਨਾ ਜਤਾਈ ਜਾ ਜਾਣ ਲੱਗੀ ਸੀ ,ਪਰ ਭਾਰਤ ਪਾਕਿਸਤਾਨ ਯੁੱਧ ਸਮਝੌਤੇ ਦੇ ਬਾਵਜੂਦ ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਝ ਆਉਂਦਾ ਦਿਖਾਈ ਨਹੀਂ ਦੇ ਰਿਹਾ ਜਿਸਦੇ ਚਲਦੇ ਹਾਲ ‘ਚ ਖ਼ਬਰ ਆਈ ਹੈ ਕਿ ਪਾਕਿਸਤਾਨ ਦੇ ਆਤੰਕੀਆਂ ਵਲੋਂ ਜੰਮੂ ਦੇ ਅਖਨੂਰ ‘ਚ ਫਾਇਰਿੰਗ ਕੀਤੀ ਗਈ ਹੈ। ਹੁਣ ਭਾਰਤ ਵੱਲੋਂ ਵੀ ਇਸ ਹਮਲੇ ਤੇ ਜਲਦੀ ਹੀ ਕੋਈ ਵੱਡੀ ਕਾਰਵਾਈ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਸੇ ਦਰਮਿਆਨ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਸ੍ਰੀਨਗਰ, ਕੇਂਦਰ ਸ਼ਾਸਤ ਪ੍ਰਦੇਸ਼ ਦੇ ਹੋਰ ਸਥਾਨਾਂ ਦੇ ਨਾਲ-ਨਾਲ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।