Breaking News ; ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਮਿਲੀ ਹੈ।29 ਅਪ੍ਰੈਲ ਡੇਰਾ ਸੱਚਾ ਸੌਦਾ ਦਾ ਸਥਾਪਨਾ ਦਿਵਸ ਹੈ।ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਫਿਰ ਤੋਂ 21 ਦਿਨਾਂ ਦੀ ਛੁੱਟੀ ਮਿਲ ਗਈ ਹੈ। ਰਾਮ ਰਹੀਮ ਨੂੰ ਇਹ ਰਾਹਤ ਹਰਿਆਣਾ ਸਰਕਾਰ ਤੋਂ ਮਿਲੀ ਹੈ। ਪੈਰੋਲ ਮਿਲਣ ਤੋਂ ਬਾਅਦ, ਰਾਮ ਰਹੀਮ ਅੱਜ (9 ਅਪ੍ਰੈਲ) ਸਵੇਰੇ ਪੁਲਿਸ ਸੁਰੱਖਿਆ ਹੇਠ ਸਿਰਸਾ ਕੈਂਪ ਚਲਾ ਗਿਆ ਹੈ। ਹਨੀ ਪ੍ਰੀਤ ਖੁਦ ਰਾਮ ਰਹੀਮ ਨੂੰ ਲੈਣ ਆਈ ਸੀ। ਇਸ ਵਾਰ ਰਾਮ ਰਹੀਮ ਸਿਰਸਾ ਡੇਰੇ ਵਿੱਚ ਹੀ ਰਹੇਗਾ।
ਰਾਮ ਰਹੀਮ ਦਿੱਲੀ ਚੋਣਾਂ ਤੋਂ ਪਹਿਲਾਂ 30 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਸੀ। ਇਸ ਤਰ੍ਹਾਂ ਰਾਮ ਰਹੀਮ 13ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ।