Punjab Police; ਸੜਕ ਬਣਾਉਣ ਦੇ ਲਈ ਬੁਲਡੋਜਰ ਚਲਦਾ ਹੋਇਆ ਤਾਂ ਤੁਸੀਂ ਅਕਸਰ ਆਮ ਹੀ ਵੇਖਿਆ ਹੋਵੇਗਾ ਪਰ ਜਿਸ ਤਰੀਕੇ ਦੇ ਨਾਲ ਬਠਿੰਡਾ ਟਰੈਫਿਕ ਪੁਲਿਸ ਵੱਲੋਂ ਬੁਲਡੋਜ਼ਰ ਚਲਾਇਆ ਗਿਆ ਉਸ ਨੂੰ ਵੇਖ ਕੇ ਤਾਂ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਹੁਣ ਬੁਲਟ ਮੋਟਰਸਾਈਕਲ ਤੇ ਸਾਈਲੈਂਸਰ ਬਦਲਵਾ ਕੇ ਪਟਾਕੇ ਵਜਾਉਣ ਵਾਲਿਆ ਤੇ ਹੁਣ ਕਿਸ ਤਰੀਕੇ ਨਾਲ ਐਕਸਲ ਵੇਖਣ ਨੂੰ ਮਿਲ ਰਿਹਾ ਹੈ ਬੁਲੇਟ ਮੋਟਰਸਾਈਕਲ ਤੇ ਪਟਾਕੇ ਵਜਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਬਠਿੰਡਾ ਦੇ ਟਰੈਫਿਕ ਇੰਚਾਰਜ ਅਮਰੀਕ ਸਿੰਘ ਸਿੱਧੂ ਹੁਣ ਬੁਲੇਟ ਮੋਟਰ ਸਾਈਕਲ ਚਲਾਉਣ ਵਾਲਿਆਂ ਨੂੰ ਖਾਸ ਵਾਰਨਿੰਗ ਦਿੰਦੇ ਹੋਏ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ,ਜਿਨਾਂ ਦੇ ਵੱਲੋਂ ਅੱਜ ਦੱਸ ਦੇ ਕਰੀਬ ਬਠਿੰਡਾ ਦੇ ਵਿੱਚ ਬੁਲਟ ਮੋਟਰ ਸਾਈਕਲ ਦੇ ਸਲੈਂਸਰ ਲਾਹੇ ਗਏ ਅਤੇ ਉਹਨਾਂ ਸਲੈਂਸਰਾਂ ਦੇ ਉੱਤੇ ਬੁਲਡੋਜ਼ਰ ਚੜਾਇਆ ਗਿਆ।
ਬੁਲੇਟ ਮੋਟਰਸਾਈਕਲ ਦੇ ਸ਼ੌਕੀਨ ਬੁਲੇਟ ਦਾ ਸਲੈਂਸਰ ਬਦਲਵਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਲਈ ਪਟਾਕੇ ਵੀ ਵਜਾਉਂਦੇ ਨੇ ਹੁਣ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਲੈ ਕੇ ਬਠਿੰਡਾ ਟਰੈਫਿਕ ਇੰਚਾਰਜ ਦੇ ਵੱਲੋਂ ਖਾਸ ਚੇਤਾਵਨੀ ਦਿੱਤੀ ਗਈ ਹੈ ਕਿ ਬਠਿੰਡਾ ਦੇ ਵਿੱਚ ਬੁਲੇਟ ਦੇ ਪਟਾਕੇ ਵਜਾਏ ਤਾ ਬਖਸ਼ੇ ਨਹੀਂ ਜਾਣਗੇ।