Banner
Banner

ਪੰਜਾਬ ਦੇ ਸਾਬਕਾ ਮੰਤਰੀ ਅਨਮੋਲ ਗਗਨ ਦੀ ਪਹਿਲੀ ਵਰ੍ਹੇਗੰਢ, 2 ਫੋਟੋਆਂ ਕੀਤੀਆਂ ਪੋਸਟ

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੀ ਖਰੜ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਦੇ ਵਿਆਹ ਦਾ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਆਪਣੇ ਪਤੀ ਨੂੰ ਵਧਾਈ ਦਿੱਤੀ ਹੈ। ਪੋਸਟ ਵਿੱਚ ਦੋ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਲਿਖਿਆ, “ਮੈਂ ਆਪਣੇ […]
Dailypost News
By : Updated On: 17 Jun 2025 17:47:PM
ਪੰਜਾਬ ਦੇ ਸਾਬਕਾ ਮੰਤਰੀ ਅਨਮੋਲ ਗਗਨ ਦੀ ਪਹਿਲੀ ਵਰ੍ਹੇਗੰਢ, 2 ਫੋਟੋਆਂ ਕੀਤੀਆਂ ਪੋਸਟ

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੀ ਖਰੜ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਦੇ ਵਿਆਹ ਦਾ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਆਪਣੇ ਪਤੀ ਨੂੰ ਵਧਾਈ ਦਿੱਤੀ ਹੈ।

ਪੋਸਟ ਵਿੱਚ ਦੋ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਲਿਖਿਆ, “ਮੈਂ ਆਪਣੇ ਜੀਵਨ ਸਾਥੀ ਸ਼ਾਹਬਾਜ਼ ਜੀ ਦਾ ਜੀਵਨ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਧੰਨਵਾਦ ਕਰਦੀ ਹਾਂ। ਪਹਿਲੀ ਵਿਆਹ ਦੀ ਵਰ੍ਹੇਗੰਢ ‘ਤੇ ਹਾਰਦਿਕ ਸ਼ੁਭਕਾਮਨਾਵਾਂ। ‘ਸੱਚਾ ਰੰਗ ਪਿਆਰ ਵਿੱਚ ਮਿਲਦਾ ਹੈ, ਜੋ ਦਿਲਾਂ ਨੂੰ ਪਵਿੱਤਰ ਕਰਦਾ ਹੈ।'”

ਅਨਮੋਲ ਗਗਨ ਮਾਨ ਦਾ ਵਿਆਹ ਪਿਛਲੇ ਸਾਲ 16 ਜੂਨ ਨੂੰ ਹੋਇਆ ਸੀ। ਉਨ੍ਹਾਂ ਨੇ ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ ਵਿਖੇ ਐਡਵੋਕੇਟ ਸ਼ਾਹਬਾਜ਼ ਸਿੰਘ ਨਾਲ ਆਨੰਦ ਕਾਰਜ ਹੋਏ ਸਨ। ਇਸ ਮੌਕੇ ਦੋਵਾਂ ਪਰਿਵਾਰਾਂ ਦੇ ਮੈਂਬਰ ਮੌਜੂਦ ਸਨ।

ਐਡਵੋਕੇਟ ਸ਼ਾਹਬਾਜ਼ ਸਿੰਘ ਲਾਵਾਂ ਫੇਰਿਆਂ ਲਈ ਜੀ-ਵੈਗਨ ਵਿੱਚ ਆਏ ਸਨ। ਇਸ ਤੋਂ ਬਾਅਦ, ਨਵ-ਵਿਆਹੀ ਜੋੜਾ ਮੈਰਿਜ ਪੈਲੇਸ ਗਿਆ, ਜਿੱਥੇ ਸਮਾਰੋਹ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਨਾਲ ਇਸ ਸਮਾਰੋਹ ਵਿੱਚ ਸ਼ਾਮਲ ਹੋਏ। ਇਹ ਵਿਆਹ ਇੱਕ ਸ਼ਾਹੀ ਵਿਆਹ ਸੀ।

Read Latest News and Breaking News at Daily Post TV, Browse for more News

Ad
Ad