Punjab News; ਜੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਅੰਮ੍ਰਿਤਸਰ ਵਲੋ ਆ ਰਹੀ ਜਲੰਧਰ ਦੀ ਸਵਾਰੀਆਂ ਨਾਲ ਭਰੀ ਹੋਈ ਬੱਸ ਦੇ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਦੀ ਅਚਾਨਕ ਬ੍ਰੇਕ ਲਾਉਣ ਕਰਕੇ ਟੱਕਰ ਹੋਣ ਨਾਲ ਬੱਸ ਵਿੱਚ ਸਫ਼ਰ ਕਰ ਰਹੀਆ 20 ਸਵਾਰਿਆ ਜਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਨਜਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਨਾਲ ਇਹ ਹਾਦਸਾ ਵਾਪਰਿਆ ਹੈ ਉਹ ਟਰੱਕ ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਮੌਕੇ ਤੋ ਟਰੱਕ ਲੈਕੇ ਫਰਾਰ ਹੋ ਗਿਆ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਟਰੈਫਿਕ ਨੂੰ ਬਹਾਲ ਕਰਾਉਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਮੀਂਹ ਬਣਿਆ ਲੋਕਾਂ ਲਈ ਆਫ਼ਤ, ਘਰਾਂ ਦੀਆਂ ਡਿੱਗੀਆਂ ਛੱਤਾਂ, 200 ਏਕੜ ਤੋਂ ਵੱਧ ਫਸਲ ਹੋਈ ਬਰਬਾਦ
Punjab News; ਭਾਰੀ ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਇਹ ਮੀਂਹ ਕਈ ਲੋਕਾਂ 'ਤੇ ਆਫ਼ਤ ਬਣ ਕੇ ਆਇਆ ਹੈ। ਜਿਸਦੇ ਚਲਦੇ ਬੱਲੂਆਣਾ ਹਲਕਾ ਦੇ ਬੀਤੀ ਰਾਤ ਭਾਰੀ ਮੀਹ ਕਾਰਨ ਪਿੰਡਾਂ ਵਿੱਚ ਹੜ ਵਰਗੇ ਹਾਲਾਤ ਬਣ ਚੁੱਕੇ ਹਨ ਅਤੇ ਲੋਕਾਂ ਨੂੰ ਵੱਡੀ ਮਾਰ ਝੱਲਣੀ ਪਈ। ਇਸ ਮੀਂਹ ਕਾਰਨ ਲਗਭਗ 100 ਤੋਂ ਵੱਧ...