Khanna News: ਖੰਨਾ ਨੈਸ਼ਨਲ ਹਾਈਵੇਅ ‘ਤੇ ਬੀਜਾ ਨੇੜੇ ਇੱਕ ਬੱਜਰੀ ਨਾਲ ਭਰੇ ਟਿੱਪਰ ਨੇ ਇੱਕ ਧਾਗਾ ਫੈਕਟਰੀ ਦੀਆਂ ਮਹਿਲਾ ਕਰਮਚਾਰੀਆਂ ਨਾਲ ਭਰੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਪਲਟ ਗਈ।
Bus Overturned on Highway: ਸਵੇਰੇ ਸਵੇਰੇ ਖੰਨਾ ‘ਚ ਵੱਡਾ ਸੜਕੀ ਹਾਦਸਾ ਵਾਪਰਿਆ। ਹਾਸਲ ਜਾਣਕਾਰੀ ਮੁਤਾਬਕ ਇੱਕ ਨਿੱਜੀ ਫੈਕਟਰੀ ਦੀ ਬੱਸ ਜੋ ਮੰਡੀ ਗੋਬਿੰਦਗੜ੍ਹ ਤੋਂ ਦੋਰਾਹਾ ਜਾ ਰਹੀ ਸੀ ਨੈਸ਼ਨਲ ਹਾਈਵੇਅ ਖੰਨਾ ‘ਤੇ ਪਲਟ ਗਈ। ਬੱਸ ਵਿੱਚ ਸਵਾਰ ਲਗਭਗ 15 ਔਰਤਾਂ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਖੰਨਾ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਹੈ। ਮੌਕੇ ‘ਤੇ ਹਫੜਾ-ਦਫੜੀ ਮਚ ਗਈ।
ਜਾਣਕਾਰੀ ਮੁਤਾਬਕ ਖੰਨਾ ਨੈਸ਼ਨਲ ਹਾਈਵੇਅ ‘ਤੇ ਬੀਜਾ ਨੇੜੇ ਇੱਕ ਬੱਜਰੀ ਨਾਲ ਭਰੇ ਟਿੱਪਰ ਨੇ ਇੱਕ ਧਾਗਾ ਫੈਕਟਰੀ ਦੀਆਂ ਮਹਿਲਾ ਕਰਮਚਾਰੀਆਂ ਨਾਲ ਭਰੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਪਲਟ ਗਈ। ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਹਾਦਸੇ ਵਿੱਚ 15 ਤੋਂ ਵੱਧ ਔਰਤਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਹਾਦਸੇ ‘ਚ ਜ਼ਖਮੀ ਔਰਤਾਂ ਖੰਨਾ, ਗੋਬਿੰਦਗੜ੍ਹ ਸ਼ਹਿਰ ਫਤਿਹਗੜ੍ਹ ਸਾਹਿਬ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਦੀਆਂ ਦੱਸੀਆਂ ਜਾ ਰਹੀਆਂ ਹਨ। ਜ਼ਖਮੀਆਂ ਨੂੰ ਖੰਨਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਜ਼ਖਮੀ ਸੁਨੀਤਾ, ਨਿੱਕੀ, ਬੀਨਾ ਦੇਵੀ, ਕੰਚਨ ਨੇ ਦੱਸਿਆ ਕਿ ਉਹ ਗੋਬਿੰਦਗੜ੍ਹ ਤੋਂ ਦੋਰਾਹਾ ਵਿੱਚ ਕੌਰ ਸੇਨ ਧਾਗਾ ਫੈਕਟਰੀ ਵਿੱਚ ਕੰਮ ਕਰਨ ਜਾ ਰਹੀਆਂ ਸੀ। ਜਿਵੇਂ ਹੀ ਉਨ੍ਹਾਂ ਦੀ ਬੱਸ ਬੀਜਾ ਨੇੜੇ ਪਹੁੰਚੀ, ਬੱਜਰੀ ਨਾਲ ਭਰੇ ਇੱਕ ਟਿੱਪਰ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਸੜਕ ਦੇ ਵਿਚਕਾਰ ਪਲਟ ਗਈ। ਬੱਸ ਵਿੱਚ ਲਗਭਗ 20 ਤੋਂ 25 ਔਰਤਾਂ ਸਵਾਰ ਸੀ, ਜਿਨ੍ਹਾਂ ਚੋਂ ਜ਼ਿਆਦਾਤਰ ਜ਼ਖਮੀ ਹੋ ਗਈਆਂ ਹਨ।
ਟਿੱਪਰ ਚਾਲਕ ਮੌਕੇ ਤੋਂ ਫਰਾਰ
ਦੂਜੇ ਪਾਸੇ, ਪੁਲਿਸ ਦਾ ਕਹਿਣਾ ਹੈ ਕਿ ਬੀਜਾ ਚੌਕ ਨੇੜੇ ਹਾਦਸਾ ਵਾਪਰਨ ਦੀ ਸੂਚਨਾ ਮਿਲੀ। ਐਸਐਸਐਫ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਮਿੰਨੀ ਬੱਸ ਖੰਨਾ ਵਾਲੇ ਪਾਸਿਓਂ ਦੋਰਾਹਾ ਦੀ ਕੌਰ ਸੇਨ ਫੈਕਟਰੀ ਵੱਲ 25 ਔਰਤਾਂ ਨੂੰ ਲੈ ਕੇ ਆ ਰਹੀ ਸੀ। ਜਦੋਂ ਬੱਸ ਬੀਜਾ ਚੌਕ ਪਹੁੰਚੀ ਤਾਂ ਸਮਰਾਲਾ ਵਾਲੇ ਪਾਸੇ ਤੋਂ ਬੱਜਰੀ ਨਾਲ ਭਰੇ ਇੱਕ ਟਿੱਪਰ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਮੌਕੇ ‘ਤੇ ਐਂਬੂਲੈਂਸ ਬੁਲਾਈ ਗਈ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਖੰਨਾ ਭੇਜਿਆ ਗਿਆ।
ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਚੌਕੀ ਕੋਟ ਦੇ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਵਾਹਨਾਂ ਨੂੰ ਸਾਈਡ ‘ਤੇ ਉਤਾਰ ਕੇ ਰਸਤਾ ਸਾਫ਼ ਕਰਵਾਇਆ। ਪੁਲਿਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਯਾਰਨ ਫੈਕਟਰੀ ਕੌਰ ਸੇਨ ਕੰਪਨੀ ਦੇ ਸੁਪਰਵਾਈਜ਼ਰ ਅਜੈ ਸਿੰਘ ਨੇ ਦੱਸਿਆ ਕਿ ਇੱਕ ਟਿੱਪਰ ਨੇ ਉਨ੍ਹਾਂ ਦੇ ਕਰਮਚਾਰੀਆਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ 20-20 ਔਰਤਾਂ ਜ਼ਖਮੀ ਹੋ ਗਈਆਂ। ਦੋ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ।