ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤ੍ਰਤਵ ਹੇਠ ਭਾਜਪਾ ਨੇਤ੍ਰਤਵ ਵਾਲੀ ਐਨ.ਡੀ.ਏ. ਸਰਕਾਰ ਦੇ 11 ਸਾਲ ਪੂਰੇ ਹੋਣ ਦੇ ਅਵਸਰ ‘ਤੇ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿੱਚ “ਵਿਕਸਿਤ ਭਾਰਤ ਦਾ ਅੰਮ੍ਰਿਤ ਕਾਲ— ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦੇ 11 ਸਾਲ” ਵਜੋਂ ਮਨਾਇਆ ਜਾ ਰਿਹਾ ਹੈ।
ਇਸ ਸੰਬੰਧ ਵਿੱਚ ਹਮੀਰਪੁਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਚੰਡੀਗੜ੍ਹ ਭਾਜਪਾ ਪ੍ਰਦੇਸ਼ ਦਫ਼ਤਰ ਕਮਲਮ ਵਿੱਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਪ੍ਰਦੇਸ਼ ਪ੍ਰਧਾਨ ਜਿਤਿੰਦਰ ਪਾਲ ਮਲਹੋਤਰਾ, ਮੇਅਰ ਹਰਪ੍ਰੀਤ ਕੌਰ ਬਬਲਾ, ਪ੍ਰਦੇਸ਼ ਉਪਪ੍ਰਧਾਨ ਅਤੇ ਪ੍ਰੋਗਰਾਮ ਕੋਆਰਡੀਨੇਟਰ ਕੈਲਾਸ਼ ਚੰਦ ਜੈਨ, ਸਹਿ-ਸੰਯੋਜਕ ਮਨੀਸ਼ ਸ਼ਰਮਾ, ਨਰੇਸ਼ ਅਰੋੜਾ, ਇੰਦਰਾ ਸਿੰਘ, ਅਭੈ ਝਾ ਆਦਿ ਨੇਤਾ ਵੀ ਮੌਜੂਦ ਸਨ।
ਅਨੁਰਾਗ ਠਾਕੁਰ ਨੇ ਕਿਹਾ “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤ੍ਰਤਵ ਹੇਠ ਦੇਸ਼ ਨੇ ਪਿਛਲੇ 11 ਸਾਲਾਂ ਵਿੱਚ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦੇ ਰਾਹ ‘ਤੇ ਇਤਿਹਾਸਕ ਤਰੱਕੀ ਕੀਤੀ ਹੈ। ਉਨ੍ਹਾਂ ਦੇ ਦ੍ਰਿੜ਼ ਅਤੇ ਨਿਰਣਾਯਕ ਨੇਤ੍ਰਤਵ ਵਿੱਚ ਭਾਰਤ ਨੇ ਹਰ ਚੁਣੌਤੀ ਦਾ ਸਾਹਮਣਾ ਆਤਮ ਵਿਸ਼ਵਾਸ ਨਾਲ ਕੀਤਾ। ਅੱਜ ਸਾਡੀਆਂ ਸਰਹੱਦਾਂ ਸੁਰੱਖਿਅਤ ਹਨ ਅਤੇ ਭਾਰਤ ਇੱਕ ਉਭਰਦੀ ਹੋਈ ਵਿਸ਼ਵ ਸ਼ਕਤੀ ਬਣ ਚੁੱਕਾ ਹੈ। ਮੋਦੀ ਜੀ ਦੇ ‘ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ, ਸਭਕਾ ਪ੍ਰਯਾਸ’ ਦੇ ਮੰਤਰ ਨੇ ਦੇਸ਼ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਹੈ।”
ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਓਪਰੇਸ਼ਨ ਸਿੰਦੂਰ ਹੇਠ ਪਾਕਿਸਤਾਨੀ ਜ਼ਮੀਨ ‘ਤੇ 9 ਆਤੰਕਵਾਦੀ ਕੈਂਪ ਅਤੇ 11 ਏਅਰਬੇਸ ਤਬਾਹ ਕਰਕੇ ਦੁਨੀਆ ਨੂੰ ਭਾਰਤ ਦੀ ਤਾਕਤ ਦਿਖਾਈ। ਉਲਟ, ਕਾਂਗਰਸ ਦੇ ਸ਼ਾਸਨਕਾਲ ਦੌਰਾਨ ਆਤੰਕਵਾਦੀਆਂ ਦੀ ਇੱਜ਼ਤ ਕੀਤੀ ਜਾਂਦੀ ਸੀ।
ਉਨ੍ਹਾਂ ਕਿਹਾ “ਪਿਛਲੇ 11 ਸਾਲਾਂ ਦੌਰਾਨ ਮੋਦੀ ਜੀ ਨੇ ਗਰੀਬੀ ਹਟਾਉਣ ਦੇ ਸਿਰਫ਼ ਨਾਰੇ ਨਹੀਂ ਦਿੱਤੇ, ਸਗੋਂ 25 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਿਆ। ਅੱਜ ਭਾਰਤ ਦਾ ਹਰ ਵਰਗ ਵਿਕਸਿਤ ਭਾਰਤ ਦੀ ਦਿਸਾ ਵਿੱਚ ਇਕੱਠੇ ਚੱਲ ਰਿਹਾ ਹੈ।”
ਉਨ੍ਹਾਂ ਭਾਜਪਾ ਸਰਕਾਰ ਦੀਆਂ ਵੱਡੀਆਂ ਉਪਲਬਧੀਆਂ ਗਿਨਵਾਈਆਂ:
ਮੈਡੀਕਲ ਕਾਲਜਾਂ ਦੀ ਗਿਣਤੀ 2014 ਵਿੱਚ 387 ਤੋਂ ਵੱਧ ਕੇ 2025 ਵਿੱਚ 780 ਹੋ ਗਈ
MBBS ਸੀਟਾਂ 51,348 ਤੋਂ ਵਧ ਕੇ 1.18 ਲੱਖ ਹੋਈਆਂ
17.1 ਕਰੋੜ ਨੌਕਰੀਆਂ ਪਿਛਲੇ 11 ਸਾਲਾਂ ਵਿੱਚ
ਸਟਾਰਟਅਪਸ ਰਾਹੀਂ 1.61 ਲੱਖ ਨੌਜਵਾਨ ਰੋਜ਼ਗਾਰ
2.27 ਕਰੋੜ ਤੋਂ ਵੱਧ ਨੌਜਵਾਨਾਂ ਨੂੰ Skill India ਤਹਿਤ ਟ੍ਰੇਨਿੰਗ
ਸਵੱਛ ਭਾਰਤ ਮਿਸ਼ਨ ਅਧੀਨ 12 ਕਰੋੜ ਘਰੇਲੂ ਟਾਇਲਟ ਬਣੇ
ਪ੍ਰਧਾਨ ਮੰਤਰੀ ਜਨ ਧਨ ਯੋਜਨਾ — 55.22 ਕਰੋੜ ਖਾਤੇ
ਪ੍ਰਧਾਨ ਮੰਤਰੀ ਮੋਦੀ ਦੀਆਂ ਹੋਰ ਯੋਜਨਾਵਾਂ — ਮੋਦੀ ਜੀ ਦੀਆਂ ਬੀਮਾ, ਰੋਜ਼ਗਾਰ, ਲੋਨ, ਰਾਸ਼ਨ ਅਤੇ ਸਿਹਤ ਸਹੂਲਤਾਂ ਵਾਲੀਆਂ ਸਕੀਮਾਂ ਨੇ ਗਰੀਬੀ ਹਟਾਉਣ ਵਿੱਚ ਵਿਅਕਤੀਗਤ ਤੌਰ ‘ਤੇ ਅਸਰ ਦਿਖਾਇਆ
ਉਨ੍ਹਾਂ ਕਿਹਾ “ਅੱਜ ਤੋਂ 2047 ਤੱਕ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਸੰਕਲਪ ਨਾਲ 140 ਕਰੋੜ ਭਾਰਤੀਆਂ ਨੂੰ ਜੋੜਨ ਦੀ ਮੁਹਿੰਮ ਸ਼ੁਰੂ ਹੋ ਰਹੀ ਹੈ। ਹਰ ਨਾਗਰਿਕ ਨੂੰ ਇਸ ਰਾਸ਼ਟਰੀ ਯਾਤਰਾ ਵਿੱਚ ਭਾਗੀਦਾਰੀ ਨਿਭਾਣੀ ਹੋਵੇਗੀ।”
ਭਾਜਪਾ ਪ੍ਰਦੇਸ਼ ਪ੍ਰਧਾਨ ਜਿਤਿੰਦਰ ਪਾਲ ਮਲਹੋਤਰਾ ਨੇ ਕਿਹਾ ਕਿ “ਪਿਛਲੇ 11 ਸਾਲਾਂ ਵਿੱਚ ਦੇਸ਼ ਨੇ ਜਿਸ ਤਰ੍ਹਾਂ ਤਰੱਕੀ ਕੀਤੀ ਹੈ, ਉਸ ਨਾਲ ਭਾਰਤ ਦਾ ਮਾਣ ਤੇ ਗੌਰਵ ਵਧਿਆ ਹੈ। ਚੰਡੀਗੜ੍ਹ ਭਾਜਪਾ ਵੱਲੋਂ ਵਿਭਿੰਨ ਪੱਧਰਾਂ ‘ਤੇ ਘਰ-ਘਰ ਜਾ ਕੇ ਲੋਕਾਂ ਨੂੰ ਉਨ੍ਹਾਂ ਦੀ ਭਾਗੀਦਾਰੀ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਨਾਲ ਸੰਕਲਪ ਲਵਾਏ ਜਾਣਗੇ ਕਿ ਅਸੀਂ ਸਾਰੇ ਮਿਲ ਕੇ ਵਿਕਸਿਤ ਭਾਰਤ ਬਣਾਵਾਂਗੇ।”