Car falls into canal; ਬਠਿੰਡਾ ਸਰਹਿੰਦ ਨਹਿਰ ਦੇ ਵਿੱਚ ਇੱਕ ਵਾਰ ਫਿਰ ਮੁੜ ਤੋਂ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਿਸ ਸਮੇਂ ਨੈਸ਼ਨਲ ਕਲੋਨੀ ਦੇ ਨਜ਼ਦੀਕ ਨਹਿਰ ਕਿਨਾਰੇ ਸੰਦੀਪ ਸਿੰਘ ਨਾਂ ਦਾ ਵਿਅਕਤੀ ਆਪਣੀ ਕਾਰ ਦੇ ਵਿੱਚ ਜਾ ਰਿਹਾ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਨਹਿਰ ਕਿਨਾਰੇ ਘੁੰਮ ਰਹੇ ਅਵਾਰਾ ਪਸ਼ੂਆਂ ਤੋਂ ਬਚਾਓ ਦੇ ਲਈ ਕਾਰ ਦਾ ਸੰਤੁਲਨ ਵਿਗੜ ਗਿਆ ,ਜਿਸ ਤੋਂ ਬਾਅਦ ਕਾਰ ਨਹਿਰ ਦੇ ਵਿੱਚ ਜਾ ਡਿੱਗੀ। ਸਥਾਨਕ ਲੋਕਾਂ ਦੇ ਵੱਲੋਂ ਇਸ ਘਟਨਾ ਨੂੰ ਦੇਖ ਕੇ ਆਲੇ ਦੁਆਲੇ ਲੋਕਾਂ ਦੀ ਸਹਾਇਤਾ ਦੇ ਲਈ ਜਦੋਂ ਸ਼ੋਰ ਮਚਾਇਆ ਗਿਆ ਤਾਂ ਕਈ ਲੋਕ ਮੌਕੇ ਦੇ ਉੱਤੇ ਪਹੁੰਚੇ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚ ਗਈ।
ਗਨੀਮਤ ਰਹੀ ਕੀ ਕਾਰ ਚਾਲਕ ਸੰਦੀਪ ਸਿੰਘ ਨੂੰ ਸੁਰੱਖਿਤ ਕਾਰ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਉਸ ਤੋਂ ਬਾਅਦ ਹਾਈਡਰੋ ਮਸ਼ੀਨ ਦੀ ਮੱਦਦ ਦੇ ਨਾਲ ਕਾਰ ਨੂੰ ਵੀ ਬਾਹਰ ਕੱਢਿਆ ਗਿਆ। ਜਿਸ ਦੇ ਨਾਲ ਇੱਕ ਵੱਡਾ ਹਾਦਸਾ ਇੱਕ ਵਾਰ ਫਿਰ ਮੁੜ ਤੋਂ ਟਲ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਬਠਿੰਡਾ ਦੇ ਵਿੱਚ ਇਸੇ ਤਰੀਕੇ ਦੇ ਨਾਲ ਸਵੇਰ ਦੇ ਸਮੇਂ ਇੱਕ ਹਾਦਸਾ ਹੁੰਦਾ ਹੈ ਜੋ ਕਿ ਇਮੇਜ ਗੱਡੀ ਨਹਿਰ ਦੇ ਵਿੱਚ ਡਿੱਗੀ ਸੀ ਜੋ 11 ਸਵਾਰੀਆਂ ਦੇ ਨਾਲ ਭਰੀ ਹੋਈ ਸੀ। ਇਸ ਵਿੱਚ ਬੱਚੇ ਵੀ ਸ਼ਾਮਿਲ ਸੀ ਇਹ ਮਾਮਲਾ ਕਾਫੀ ਪੰਜਾਬ ਦੇ ਵਿੱਚ ਚਰਚਿਤ ਦੇ ਵਿੱਚ ਆਇਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਸ ਮਾਮਲੇ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਉਹਨਾਂ ਨੂੰ 15 ਅਗਸਤ ਨੂੰ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਜਾਵੇਗਾ ਅਤੇ ਡੀਜੀਪੀ ਪੰਜਾਬ ਦੇ ਵੱਲੋਂ ਵੀ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਸ ਮੌਕੇ ਕੌਂਸਲਰ ਦੇ ਵੱਲੋਂ ਕਿਹਾ ਗਿਆ ਕਿ ਬੇਸ਼ੱਕ ਪੁਲਿਸ ਅਤੇ ਪ੍ਰਸ਼ਾਸਨ ਚੰਗਾ ਕੰਮ ਕਰ ਰਹੇ ਨੇ ਪਰ ਇਸ ਦੇ ਨਾਲ ਨਹਿਰ ਦੇ ਕਿਨਾਰੇ ਬਾਉਂਡਰੀ ਵਾਲ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।