Car Accident in Lucknow: ਚਸ਼ਮਦੀਦਾਂ ਮੁਤਾਬਕ, ਕਾਰ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਡਰਾਈਵਰ ਵੀਡੀਓ ਬਣਾ ਰਿਹਾ ਸੀ।
Making Reel on Social Media while Driving: ਸੋਸ਼ਲ ਮੀਡੀਆ ‘ਤੇ ਰੀਲ ਬਣਾਉਣ ਦਾ ਕ੍ਰੇਜ਼ ਲੋਕਾਂਂ ‘ਚ ਵਧਦਾ ਜਾ ਰਿਹਾ ਹੈ। ਇਸ ਦੇ ਚੱਕਰ ‘ਚ ਲੋਕ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰ ਰਹੇ। ਤਾਜ਼ਾ ਮਾਮਲਾ ਯੂਪੀ ਦੇ ਲਖਨਊ ਦਾ ਹੈ, ਜਿੱਥੇ ਇੱਕ ਨੌਜਵਾਨ ਨੂੰ ਕਾਰ ਚਲਾਉਂਦੇ ਸਮੇਂ ਰੀਲ ਬਣਾਉਣਾ ਮਹਿੰਗਾ ਸਾਬਤ ਹੋਇਆ। ਸ਼ੁੱਕਰਵਾਰ ਨੂੰ, ਲੋਹੀਆ ਚੌਰਾਹੇ ‘ਤੇ ਇੱਕ ਨੌਜਵਾਨ ਦੀ ਕਾਰ ਬੇਕਾਬੂ ਹੋ ਗਈ ਅਤੇ ਨਾਲੇ ਵਿੱਚ ਡਿੱਗ ਗਈ। ਹਾਦਸੇ ਸਮੇਂ ਉਹ ਇਕੱਲਾ ਸੀ ਅਤੇ ਕਾਰ ਚਲਾਉਂਦੇ ਸਮੇਂ ਆਪਣੇ ਮੋਬਾਈਲ ਨਾਲ ਰੀਲ ਬਣਾ ਰਿਹਾ ਸੀ।
ਚਸ਼ਮਦੀਦਾਂ ਮੁਤਾਬਕ, ਕਾਰ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਡਰਾਈਵਰ ਵੀਡੀਓ ਬਣਾ ਰਿਹਾ ਸੀ। ਅਚਾਨਕ ਉਸਨੇ ਬ੍ਰੇਕ ਦੀ ਬਜਾਏ ਐਕਸਲੇਟਰ ਦਬਾ ਦਿੱਤਾ, ਜਿਸ ਕਾਰਨ ਸੰਤੁਲਨ ਵਿਗੜ ਗਿਆ ਅਤੇ ਕਾਰ ਨਾਲੇ ਵਿੱਚ ਪਲਟ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਡਰਾਈਵਰ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਾਹਰ ਕੱਢਿਆ ਅਤੇ ਆਪਣੀ ਜਾਨ ਬਚਾਈ।
ਗੋਮਤੀ ਨਗਰ ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਡਰਾਈਵਰ ਨੂੰ ਲੋਹੀਆ ਇੰਸਟੀਚਿਊਟ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਸਦੀ ਹਾਲਤ ਸਥਿਰ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਰਾਈਵਰ ਕਾਰ ਵਿੱਚ ਇਕੱਲਾ ਸੀ। ਹਾਦਸੇ ਦਾ ਕਾਰਨ ਲਾਪਰਵਾਹੀ ਨਾਲ ਗੱਡੀ ਚਲਾਉਣਾ ਹੋ ਸਕਦਾ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।