Punjab News: ਬਠਿੰਡਾ ਦੇ ਸ੍ਰਾਬਾ ਨਗਰ ਇਲਾਕੇ ‘ਚ ਇੱਕ ਗਲੀ ਵਿੱਚ ਖੜੀ ਜੈਨ ਕਾਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੋ ਚੋਰ ਆਪਣੀ ਕਾਰ ‘ਚ ਆਏ, ਜਿਨ੍ਹਾਂ ਵਿੱਚੋਂ ਇੱਕ ਚੋਰ ਉਤਰੇਆ ਅਤੇ ਗਲੀ ਵਿੱਚ ਖੜੀ ਕਾਰ ਦਾ ਲੌਕ ਤੋੜ ਕੇ ਉਸਨੂੰ ਬਿਨਾਂ ਸਟਾਰਟ ਕੀਤੇ ਧੱਕੇ ਨਾਲ ਅੱਗੇ ਲੈ ਗਿਆ। ਕੁਝ ਦੂਰ ਲਿਜਾ ਕੇ, ਚੋਰ ਨੇ ਕਾਰ ਸਟਾਰਟ ਕਰ ਲਈ ਅਤੇ ਫਰਾਰ ਹੋ ਗਿਆ। ਦੂਜਾ ਚੋਰ ਆਪਣੀ ਗੱਡੀ ਵਿੱਚ ਬੈਠ ਕੇ ਮੌਕੇ ਤੋਂ ਰਫੂਚੱਕਰ ਹੋ ਗਿਆ।
ਇਹ ਪੂਰੀ ਘਟਨਾ ਨੇੜਲੇ ਘਰਾਂ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਚੋਰਾਂ ਦੀ ਹਰ ਚਾਲ ਸਾਫ਼ ਨਜ਼ਰ ਆ ਰਹੀ ਹੈ।
ਚੋਰਾਂ ਦੇ ਹੌਸਲੇ ਬੁਲੰਦ:
ਚੋਰ ਬਿਨਾਂ ਕਿਸੇ ਡਰ ਦੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਘਟਨਾ ਦੇ ਦੌਰਾਨ ਨਾਂ ਹੀ ਕਿਸੇ ਨੇ ਮੁਕਾਬਲਾ ਕੀਤਾ ਤੇ ਨਾਂ ਹੀ ਚੋਰਾਂ ਨੂੰ ਕਿਸੇ ਤਰ੍ਹਾਂ ਦਾ ਡਰ ਦਿਖਾਈ ਦਿੱਤਾ।
ਪੁਲਿਸ ਵੱਲੋਂ ਕਾਰਵਾਈ
ਥਾਣਾ ਸਿਵਿਲ ਲਾਈਨ, ਬਠਿੰਡਾ ਵਿੱਚ ਅਣਪਛਾਤਿਆਂ ਵਿਰੁੱਧ IPC ਦੀਆਂ ਸੰਬੰਧਤ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰਦਿਆਂ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।
ਲੋਕਾਂ ਲਈ ਚੇਤਾਵਨੀ:
- ਆਪਣੀਆਂ ਕਾਰਾਂ ਨੂੰ ਘਰ ਦੇ ਬਾਹਰ ਜਾਂ ਅਣਸੁਰੱਖਿਅਤ ਥਾਵਾਂ ‘ਤੇ ਖੜਾ ਕਰਨ ਤੋਂ ਪਹਿਲਾਂ ਸਾਵਧਾਨ ਰਹੋ।
- ਲੌਕਿੰਗ ਸਿਸਟਮ ਅਤੇ ਸੀਕਰੇਟੀ ਅਲਾਰਮ ਸਿਸਟਮ ਦੀ ਜਾਂਚ ਕਰਵਾਓ।
- ਨਜਦੀਕੀ ਇਲਾਕਿਆਂ ‘ਚ ਘਟ ਰਹੀਆਂ ਵਾਰਦਾਤਾਂ ਦੀ ਜਾਣਕਾਰੀ ਰੱਖੋ ਅਤੇ ਸਥਾਨਕ ਪੁਲਿਸ ਨਾਲ ਸਾਂਝ ਬਣਾਈ ਰੱਖੋ।