CBI helped: ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਪਿਛਲੇ ਪੰਜ ਸਾਲਾਂ ‘ਚ ਵਿਦੇਸ਼ਾਂ ਤੋਂ 134 ਭਗੌੜਿਆਂ ਨੂੰ ਵਾਪਸ ਲਿਆਉਣ ‘ਚ ਸਫਲਤਾ ਪ੍ਰਾਪਤ ਕੀਤੀ ਹੈ, ਜੋ 2010 ਤੋਂ 2019 ਦੇ ਪੂਰੇ ਦਹਾਕੇ ਦੌਰਾਨ ਵਾਪਸ ਲਿਆਂਦੇ ਗਏ ਵਿਅਕਤੀਆਂ ਦੀ ਗਿਣਤੀ ਤੋਂ ਲਗਪਗ ਦੁੱਗਣੀ ਹੈ। ਇੰਟਰਪੋਲ ਦੇ ਨਾਲ-ਨਾਲ ਰਾਜ ਅਤੇ ਕੇਂਦਰੀ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ ਕਰਦੇ ਹੋਏ, ਸੀ.ਬੀ.ਆਈ. 2020 ਤੋਂ ਇਨ੍ਹਾਂ 134 ਭਗੜਿਆਂ ਦੀ ਹਵਾਲਗੀ ਜਾਂ ਦੇਸ਼ ਨਿਕਾਲਾ ਸੁਰੱਖਿਅਤ ਕਰਨ ‘ਚ ਸਫਲ ਰਹੀ। ਇਨ੍ਹਾਂ ‘ਚੋਂ ਇਸ ਸਾਲ ਦੌਰਾਨ 23 ਭਗੌੜਿਆਂ ਨੂੰ ਵਾਪਸ ਲਿਆਂਦਾ ਗਿਆ।
ਪਿਛਲੇ ਅੰਕੜਿਆਂ ਅਨੁਸਾਰ 2010 ਤੋਂ 2019 ਦੇ ਦਹਾਕੇ ਦੌਰਾਨ ਸਿਰਫ 74 ਭਗੌੜਿਆਂ ਨੂੰ ਵਾਪਸ ਲਿਆਂਦਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਸਫਲਤਾ ਦਰ ‘ਚ ਵਾਧੇ ਦਾ ਕਾਰਨ ਸਰਕਾਰ ਵਲੋਂ ਵਧਾਈਆਂ ਗਈਆਂ ਕੂਟਨੀਤਕ ਗਤੀਵਿਧੀਆਂ, ਵੀ ਵੀ ਆਈ ਪੀ ਦੌਰਿਆਂ ਰਾਹੀਂ ਭਾਰਤ ਦੀ ਪਹੁੰਚ, ਦੁਵੱਲੇ ਸੰਬੰਧਾਂ, ਤਕਨੀਕੀ ਤਰੱਕੀ ਤੇ ਇੰਟਰਪੋਲ ਨਾਲ ਬਿਹਤਰ ਤਾਲਮੇਲ ਨੂੰ ਮੰਨਿਆ ਜਾ ਸਕਦਾ ਹੈ। ਹਵਾਲਗੀ ਦੀ ਪ੍ਰਕਿਰਿਆ ਦੇ ਤਿੰਨ ਪੜਾਅ ਇੰਟਰਪੋਲ ਵਲੋਂ ਇੱਕ ਰੈੱਡ ਨੋਟਿਸ ਜਾਰੀ ਕਰਨਾ, ਭਗੌੜੇ ਦਾ ਭੂ-ਸਥਾਨ ਅਤੇ ਤੀਜਾ ਕਾਨੂੰਨੀ ਅਤੇ ਕੂਟਨੀਤਕ ਕਾਰਵਾਈਆਂ ਤੋਂ ਬਾਅਦ ਹਵਾਲਗੀ, ਇਹ ਸਾਰੀਆਂ ਸਮਾਂ ਲੈਣ ਵਾਲੀਆਂ ਪ੍ਰਕਿਰਿਆਵਾਂ ਹਨ।