ਐਨਆਈਏ ਨੇ ਖ਼ਤਰਨਾਕ ਸਾਜ਼ਿਸ਼ ਦਾ ਕੀਤਾ ਖੁਲਾਸਾ, ਆਰਮੇਨੀਆ ਵਿੱਚ ਹੋਈ ਸੀ ਯੋਜਨਾ ਬਣਾਉਣ ਦੀ ਮੀਟਿੰਗ
ਚੰਡੀਗੜ੍ਹ | 5 ਸਤੰਬਰ 2025: ਪਿਛਲੇ ਸਾਲ ਚੰਡੀਗੜ੍ਹ ਦੇ ਸੈਕਟਰ-10 ਵਿੱਚ ਹੋਏ ਹੈਂਡ ਗ੍ਰਨੇਡ ਹਮਲੇ ਦੀ ਜਾਂਚ ਦੌਰਾਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਦਾ ਨਾਮ ਸਾਹਮਣੇ ਆਇਆ ਹੈ। ਇੱਕ ਵਿਸ਼ੇਸ਼ NIA ਅਦਾਲਤ ਨੇ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।
ਸ਼ੇਰਾ ਕੌਣ ਹੈ?
ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ, ਜੋ ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ ਵਿੱਚ ਸਰਗਰਮ ਹੈ, ਹਰਪ੍ਰੀਤ ਸਿੰਘ ਹੈਪੀ ਪਸ਼ੀਆਂ ਅਤੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦਾ ਨਜ਼ਦੀਕੀ ਸਾਥੀ ਹੈ।ਉਸਦਾ ਨਾਮ ਪੰਜਾਬ ਵਿੱਚ ਕਈ ਪੁਲਿਸ ਸਟੇਸ਼ਨਾਂ ‘ਤੇ ਹੈਂਡ ਗ੍ਰਨੇਡ ਹਮਲਿਆਂ ਵਿੱਚ ਵੀ ਆਇਆ ਹੈ।ਉਹ ਨੌਜਵਾਨਾਂ ਦੀ ਭਰਤੀ, ਹਥਿਆਰਾਂ ਦੀ ਤਸਕਰੀ ਅਤੇ ਨਿਸ਼ਾਨਾ ਖੋਜ ਵਿੱਚ ਸ਼ਾਮਲ ਰਿਹਾ ਹੈ।
ਹਮਲੇ ਦੀ ਪੂਰੀ ਸਾਜ਼ਿਸ਼ ਕਿੱਥੇ ਅਤੇ ਕਿਵੇਂ ਰਚੀ ਗਈ ਸੀ?
ਸ਼ੇਰਾ ਅਤੇ ਅਭਿਜੋਤ ਸਿੰਘ ਫਰਵਰੀ-ਮਾਰਚ 2024 ਵਿੱਚ ਅਰਮੀਨੀਆ ਵਿੱਚ ਮਿਲੇ ਸਨ।ਹਮਲੇ ਦੀ ਯੋਜਨਾ ਇੱਥੇ ਹੀ ਤੈਅ ਹੋਈ ਸੀ।ਜੂਨ 2024 ਵਿੱਚ ਭਾਰਤ ਆਉਣ ਤੋਂ ਬਾਅਦ, ਅਭਿਜੋਤ ਹੈਪੀ ਪਸ਼ੀਆਂ ਨੂੰ ਮਿਲਿਆ।ਸੈਕਟਰ-10 ਸਥਿਤ ਇੱਕ ਸੇਵਾਮੁਕਤ ਪੰਜਾਬ ਪੁਲਿਸ ਅਧਿਕਾਰੀ ਦੇ ਘਰੋਂ ਰੇਕੀ, ਪਿਸਤੌਲ ਅਤੇ ਗੋਲੀਆਂ ਇਕੱਠੀਆਂ ਕੀਤੀਆਂ ਗਈਆਂ।
ਵਾਰਦਾਤ ਦੀ ਵਿਸਥਾਰ
- 11 ਸਤੰਬਰ 2024, ਰੋਹਨ ਮਸੀਹ ਤੇ ਵਿਸ਼ਾਲ ਮਸੀਹ ਨੇ ਕੋਠੀ ਨੰਬਰ 575 ‘ਤੇ ਹੈਂਡ ਗ੍ਰੇਨੇਡ ਸੁੱਟਿਆ।
- ਹੱਤਿਆ ਦੇ ਇਰਾਦੇ ਨਾਲ ਕੀਤੀ ਗਈ ਇਹ ਕੋਸ਼ਿਸ਼ ਅਸਫਲ ਰਹੀ।
- ਉਕਤ ਅਧਿਕਾਰੀ ਪਹਿਲਾਂ ਹੀ ਕੋਠੀ ਛੱਡ ਚੁੱਕਾ ਸੀ।
- ਕਿਸੇ ਦੀ ਜਾਨ ਨਹੀਂ ਗਈ।
ਜਾਂਚ ਕਿਵੇਂ ਅੱਗੇ ਵਧੀ?
- ਹਮਲੇ ਤੋਂ ਕੁਝ ਘੰਟਿਆਂ ਵਿੱਚ ਆਟੋ ਚਾਲਕ ਗ੍ਰਿਫ਼ਤਾਰ, ਹਾਲਾਂਕਿ ਉਹ ਨਿਰਦੋਸ਼ ਨਿਕਲਿਆ।
- ਪੰਜਾਬ ਪੁਲਿਸ ਨੇ ਮੁਲਜ਼ਮ ਰੋਹਨ ਅਤੇ ਵਿਸ਼ਾਲ ਨੂੰ ਗ੍ਰਿਫ਼ਤਾਰ ਕੀਤਾ।
- ਮਾਮਲਾ ਐਨਆਈਏ ਨੂੰ ਸੋੰਪਿਆ ਗਿਆ।
- ਅਭਿਜੋਤ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਪੁੱਛਗਿੱਛ ਕੀਤੀ ਗਈ।