Gang war in Ferozepur: ਫਿਰੋਜ਼ਪੁਰ ਦੇ ਦੇਵ ਸਮਾਜ ਕਾਲਜ ਦੇ ਨਜਦੀਕ ਨਾਟਾ ਗੈਂਗ ਅਤੇ ਆਸ਼ੀਸ਼ ਚੋਪੜਾ ਗੈਂਗ ਤੇ ਗੁਰਗਿਆਂ ਦੇ ਵਿਚਾਲੇ ਗੋਲੀਬਾਰੀ ਹੋਈ।
Firing between Two Gangs: ਫਿਰੋਜ਼ਪੁਰ ‘ਚ ਦਿਨ ਦਿਹਾੜੇ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਗੈਂਗ ਦੇ ਵਿਚਾਲੇ ਆਹਮੋ ਸਾਹਮਣੇ ਫਾਇਰਿੰਗ ਹੋਈ। ਫਿਰੋਜ਼ਪੁਰ ਦੀਆਂ ਸੜਕਾਂ ‘ਤੇ ਇਹ ਵਾਰਦਾਤ ਖੁਲ੍ਹੇਆਮ ਲੋਕਾਂ ਨੂੰ ਦੇਖਣ ਨੂੰ ਮਿਲੀ।
ਫਿਰੋਜ਼ਪੁਰ ਦੇ ਦੇਵ ਸਮਾਜ ਕਾਲਜ ਦੇ ਨਜਦੀਕ ਨਾਟਾ ਗੈਂਗ ਅਤੇ ਆਸ਼ੀਸ਼ ਚੋਪੜਾ ਗੈਂਗ ਤੇ ਗੁਰਗਿਆਂ ਦੇ ਵਿਚਾਲੇ ਗੋਲੀਬਾਰੀ ਹੋਈ। ਕਾਫੀ ਸਮਾਂ ਆਹਮੋ ਸਾਹਮਣੇ ਸੜਕ ‘ਤੇ ਹੀ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਗੋਲਾਬਾਰੀ ਵਿੱਚ ਆਸ਼ੀਸ਼ ਗੈਂਗ ਦੀ ਗੁਰਗੇ ਆਸੂ ਮੋਂਗਾ ਦੀ ਮੌਕੇ ‘ਤੇ ਹੀ ਮੌਤ ਹੋਈ।

ਗੋਲੀਬਾਰੀ ਤੋਂ ਬਚਣ ਲਈ ਜਿਸ ਤਰ੍ਹਾਂ ਹੀ ਆਸੂ ਮੋਗਾ ਟੈਟੂ ਬਣਾਉਣ ਵਾਲੀ ਦੁਕਾਨ ਦੇ ਅੰਦਰ ਵੜਿਆ ਤਾਂ ਦੂਜੇ ਗੁਰਗੇ ਵੀ ਉਸੇ ਦੁਕਾਨ ਵਿੱਚ ਵੜ ਗਏ। ਜਿੱਥੇ ਉਨ੍ਹਾਂ ਨੇ ਆਸੂ ਨੂੰ ਗੋਲੀਆਂ ਮਾਰ ਕੇ ਉਸਦੀ ਹਤਿਆ ਕਰ ਦਿੱਤੀ ਤੇ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੈਡ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਮੌਤ ਦੇ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।