Punjab News; ਜਿਲਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੋਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅੱਜ ਫ਼ੇਰ ਨੋਜਵਾਨ ਦੀ ਮੌਤ ਹੋਣ ਮਾਮਲਾ ਸਾਹਮਣੇ ਆਇਆ ਹੈ। ਮੀਡੀਆਂ ਸਾਹਮਣੇ ਬੋਲਦੇ ਹੋਏ ਮ੍ਰਿਤਕ ਨੋਜਵਾਨ ਸੰਜੂ ਕੁਮਾਰ ਪੁੱਤਰ ਤਿਲਕ ਰਾਜ ਉਮਰ ਤਕਰੀਬਨ 25 ਸਾਲ ਦੇ ਪਰਿਵਾਰ ਮੈਬਰਾਂ ਨੇ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਸਾਡੇ ਵੱਡੇ ਲੜਕੇ ਸਰਵਨ ਸਿੰਘ ਦੀ ਉਵਰਡੋਜ ਨਾਲ ਮੌਤ ਹੋ ਗਈ ਸੀ ਤਾਂ ਅੱਜ ਦੂਜੇ ਲੜਕੇ ਸੰਜੂ ਕੁਮਾਰ ਦੀ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਜਿਸ ਨਾਲ ਸਾਡਾ ਤਾਂ ਘਰ ਹੀ ਖਾਲੀ ਹੋ ਗਿਆ ਹੈ ਪਰਿਵਾਰ ਮੈਬਰਾਂ ਵੱਲੋਂ ਸਰਕਾਰ ਦੇ ਝੂਠੇ ਦਾਵਿਆ ਨੂੰ ਕੋਸਦੇ ਹੋਏ ਕਿਹਾ ਕਿ ਸਰਕਾਰ ਲੋਕਾਂ ਨੂੰ ਬੋਲ ਰਹੀ ਹੈ ਕਿ ਪੰਜਾਬ ਨਸਾ ਮੁਕਤ ਕਰ ਦਿੱਤਾ ਹੈ ਪਰ ਜਮੀਨੀ ਪੱਧਰ ਤੇ ਕੋਈ ਵੀ ਨਸਾ ਖਤਮ ਨਹੀਂ ਹੋਇਆ ਉਹਨਾਂ ਕਿਹਾ ਕਿ ਸਾਡੇ ਪਿੰਡ ਵਿੱਚ ਛੱਲੀਆਂ ਦੀ ਤਰ੍ਹਾਂ ਨਸਾ ਵਿੱਕ ਰਿਹਾ ਪਰਿਵਾਰ ਮੈਬਰਾਂ ਵੱਲੋਂ ਪੁਲਿਸ ਦੇ ਉੱਪਰ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਨਸਾ ਵੇਚਣ ਵਾਲੇ ਲੋਕਾਂ ਨੂੰ ਪੁਲਿਸ ਪਹਿਲਾਂ ਫੜ ਲਿਆ ਜਾਂਦਾ ਹੈ ਬਾਅਦ ਵਿੱਚ ਪੈਸੈ ਲੈਕੇ ਛੱਡ ਦਿੱਤਾ ਜਾਂਦਾ ਹੈ ਪਰਿਵਾਰ ਮੈਬਰਾਂ ਵੱਲੋਂ ਨਸੇ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਦੀ ਮੰਗ ਕੀਤੀ ਹੈ।

ਪੰਜਾਬ ਮੰਤਰੀ ਮੰਡਲ ‘ਚ ਵੱਡਾ ਫੇਰਬਦਲ, ਸੰਜੀਵ ਅਰੋੜਾ ਬਣੇ ਨਵੇਂ ਬਿਜਲੀ ਮੰਤਰੀ
Reshuffle in Punjab Cabinet: ਪੰਜਾਬ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਹੋਇਆ ਹੈ। ਸਰਕਾਰ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਤੋਂ ਵਿਭਾਗ ਵਾਪਸ ਲੈ ਲਿਆ ਹੈ। Sanjeev Arora becomes New Power Minister: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਹੋਇਆ ਹੈ। ਸਰਕਾਰ ਨੇ ਬਿਜਲੀ ਮੰਤਰੀ ਹਰਭਜਨ...