SYL Meeting In Delhi: ਸਤਲੁਜ-ਯਮੁਨਾ ਲਿੰਕ (SYL) ਨਹਿਰ ਮਾਮਲੇ ਨੂੰ ਲੈ ਕੇ ਅੱਜ ਦਿੱਲੀ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਹੋਣੀ ਹੈ। ਇਹ ਮੀਟਿੰਗ 9 ਜੁਲਾਈ ਤੋਂ ਬਾਅਦ ਮੁੜ ਹੋ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ SYL ਬਣਾਉਣ ਨੂੰ ਲੈ ਕੇ ਰਾਵੀ ਅਤੇ ਚਨਾਬ ਦਰਿਆਵਾਂ ਦੇ ਪਾਣੀ ਸਬੰਧੀ ਇਕ ਨਵੀਂ ਸ਼ਰਤ ਰੱਖੀ ਹੈ, ਜਿਸ ‘ਤੇ ਅੱਜ ਵਿਚਾਰ ਹੋਵੇਗਾ।
ਮੀਟਿੰਗ ਤੋਂ ਪਹਿਲਾਂ CM ਮਾਨ ਅਤੇ ਹਰਿਆਣਾ CM ਨਾਇਕ ਸੈਣੀ ਨੇ ਆਪਸੀ ਗਲਵੱਕੜੀ ਕਰਕੇ ਇਕ-ਦੂਜੇ ਦਾ ਸੁਆਗਤ ਕੀਤਾ। ਦੋਹਾਂ ਮੁੱਖ ਮੰਤਰੀਆਂ ਦੀ ਇਹ ਪਹਿਲੀ ਮੀਟਿੰਗ ਸੀ ਜੋ ਸੀ.ਆਰ. ਪਾਟਿਲ ਦੀ ਮੌਜੂਦਗੀ ‘ਚ ਹੋਈ।
ਹਰਿਆਣਾ CM ਨੇ ਵੀ ਕਿਹਾ ਕਿ “ਪੰਜਾਬ-ਹਰਿਆਣਾ ਭਰਾ-ਭਰਾ ਹਨ, ਇਨ੍ਹਾਂ ਵਿਚਾਲੇ ਰਾਹ ਕੱਢਣ ਦੀ ਕੋਸ਼ਿਸ਼ ਜਾਰੀ ਹੈ।“
ਭਗਵੰਤ ਮਾਨ ਨੇ ਰਾਵੀ-ਚਿਨਾਬ ਪਾਣੀ ਦੀ ਸ਼ਰਤ ਰੱਖੀ
ਪੰਜਾਬ CM ਮਾਨ ਨੇ ਕਿਹਾ ਕਿ:
“ਉਮੀਦ ਬਣੀ ਹੈ ਕਿ ਇੰਡਸ ਵਾਟਰ ਟਰੀਟੀ (Indus Water Treaty) ਤੋਂ ਰੱਦ ਹੋਇਆ ਪਾਕਿਸਤਾਨ ਵਾਲਾ ਪਾਣੀ — ਖ਼ਾਸ ਕਰਕੇ ਰਾਵੀ ਅਤੇ ਚਿਨਾਬ — ਭਾਖੜਾ, ਰਣਜੀਤ ਸਾਗਰ ਅਤੇ ਪੌਂਗ ਡੈਮ ਰਾਹੀਂ ਪੰਜਾਬ ਲਿਆ ਜਾਵੇ।“
“ਜਦ ਸਾਨੂੰ ਪਾਣੀ ਮਿਲ ਜਾਵੇ, ਤਾਂ ਹਰਿਆਣਾ ਨੂੰ ਦੇਣ ‘ਚ ਕੋਈ ਰੁਕਾਵਟ ਨਹੀਂ। ਅਸੀਂ ਤਾਂ ਭਾਈ ਘਨੱਈਆ ਦੇ ਵਾਰਿਸ ਹਾਂ, ਜੋ ਦੁਸ਼ਮਣ ਨੂੰ ਵੀ ਪਾਣੀ ਪਿਲਾਂਦੇ ਸਨ।“
ਮਾਨ ਨੇ 23 MAF ਪਾਣੀ ਦੀ ਗੱਲ ਕੀਤੀ ਅਤੇ ਕਿਹਾ ਕਿ ਜੇਕਰ ਇੰਨਾ ਪਾਣੀ ਆ ਜਾਵੇ ਤਾਂ 2-3 MAF SYL ਰਾਹੀਂ ਦੇਣ ‘ਚ ਕੋਈ ਸਮੱਸਿਆ ਨਹੀਂ।
SYL ਦਾ ਸੱਥ: 212 KM ‘ਚੋਂ ਪੰਜਾਬ ਹਿੱਸਾ ਅਧੂਰਾ
SYL ਨਹਿਰ ਕੁੱਲ 212 ਕਿਲੋਮੀਟਰ ਲੰਬੀ ਹੈ, ਜਿਸ ਵਿੱਚ:
- ਹਰਿਆਣਾ ਨੇ 92 ਕਿਲੋਮੀਟਰ ਨਹਿਰ ਬਣਾ ਲਈ ਹੈ।
- ਪੰਜਾਬ ਦਾ 122 KM ਹਿੱਸਾ ਹਜੇ ਤੱਕ ਅਧੂਰਾ ਹੈ।
ਸੁਪਰੀਮ ਕੋਰਟ ਨੇ 2002 ਵਿੱਚ ਹਰਿਆਣਾ ਦੇ ਹੱਕ ‘ਚ ਫੈਸਲਾ ਦਿੱਤਾ ਸੀ, ਪਰ 2004 ਵਿੱਚ ਪੰਜਾਬ ਵਿਧਾਨ ਸਭਾ ਨੇ 1981 ਦਾ ਸਮਝੌਤਾ ਰੱਦ ਕਰ ਦਿੱਤਾ।
13 ਅਗਸਤ ਨੂੰ ਸੁਪਰੀਮ ਕੋਰਟ ‘ਚ ਸੁਣਵਾਈ
ਇਹ ਮੀਟਿੰਗ 13 ਅਗਸਤ ਨੂੰ ਹੋਣ ਵਾਲੀ ਸੁਪਰੀਮ ਕੋਰਟ ਸੁਣਵਾਈ ਤੋਂ ਪਹਿਲਾਂ ਦੋਹਾਂ ਰਾਜਾਂ ਵਿਚਾਲੇ ਸਾਂਝੀ ਰਾਹਕਾਰੀ ਲੱਭਣ ਦੀ ਕੋਸ਼ਿਸ਼ ਹੈ।