Delhi Chief Minister Rekha Gupta: ਦਿੱਲੀ ਦੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਰੇਖਾ ਗੁਪਤਾ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਉਸ ਨੂੰ ਦਿੱਲੀ ਦੀ ਕਮਾਨ ਮਿਲ ਗਈ।
Rekha Gupta Delhi New CM: ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਰੇਖਾ ਗੁਪਤਾ ਦੇ ਨਾਂ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਮਨਜ਼ੂਰੀ ਦਿੱਤੀ ਗਈ ਹੈ। ਮੁੱਖ ਮੰਤਰੀ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਪ੍ਰਵੇਸ਼ ਵਰਮਾ ਨਵੀਂ ਸਰਕਾਰ ਵਿੱਚ ਉਪ ਮੁੱਖ ਮੰਤਰੀ ਹੋਣਗੇ। ਰੋਹਿਣੀ ਦੇ ਵਿਧਾਇਕ ਵਿਜੇਂਦਰ ਗੁਪਤਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਹੋਣਗੇ।
ਰੇਖਾ ਗੁਪਤਾ ਅਤੇ ਵਰਮਾ ਬੁੱਧਵਾਰ ਨੂੰ ਦੁਪਹਿਰ 12.30 ਵਜੇ ਰਾਮਲੀਲਾ ਮੈਦਾਨ ‘ਚ ਇਕ ਸ਼ਾਨਦਾਰ ਸਮਾਰੋਹ ‘ਚ ਸਹੁੰ ਚੁੱਕਣਗੇ। ਉਨ੍ਹਾਂ ਨਾਲ ਮੰਤਰੀ ਮੰਡਲ ਨੂੰ ਵੀ ਸਹੁੰ ਚੁਕਾਈ ਜਾਵੇਗੀ।
ਭਾਜਪਾ ਹਾਈਕਮਾਨ ਨੇ ਵਿਧਾਇਕ ਦਲ ਦੀ ਬੈਠਕ ਲਈ ਸੀਨੀਅਰ ਨੇਤਾਵਾਂ ਓਪੀ ਧਨਖੜ ਅਤੇ ਰਵੀ ਸ਼ੰਕਰ ਪ੍ਰਸਾਦ ਨੂੰ ਅਬਜ਼ਰਵਰ ਨਿਯੁਕਤ ਕੀਤਾ ਸੀ।
ਕੌਣ ਹੈ ਭਾਜਪਾ ਆਗੂ ਰੇਖਾ ਗੁਪਤਾ?
ਰੇਖਾ ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੋਵੇਗੀ। ਇਸ ਸਮੇਂ ਦੇਸ਼ ਦੀ ਦੂਜੀ ਮਹਿਲਾ ਸੀਐਮ ਬਣ ਰਹੀ ਹੈ। ਉਹ ਸ਼ਾਲੀਮਾਰ ਬਾਗ ਤੋਂ ਵਿਧਾਇਕ ਹਨ। ਉਨ੍ਹਾਂ ‘ਆਪ’ ਆਗੂ ਬੰਦਨਾ ਕੁਮਾਰੀ ਨੂੰ 29,595 ਵੋਟਾਂ ਨਾਲ ਹਰਾਇਆ।
ਰੇਖਾ ਗੁਪਤਾ ਨੂੰ 68,200 ਵੋਟਾਂ ਮਿਲੀਆਂ। ਜਦੋਂ ਕਿ ‘ਆਪ’ ਆਗੂ ਬੰਦਨਾ ਕੁਮਾਰੀ ਨੂੰ 38,605 ਵੋਟਾਂ ਮਿਲੀਆਂ। ਕਾਂਗਰਸ ਦੇ ਪ੍ਰਵੀਨ ਜੈਨ ਨੂੰ ਸਿਰਫ਼ 4,892 ਵੋਟਾਂ ਮਿਲੀਆਂ।
ਰੇਖਾ ਗੁਪਤਾ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਮੀਤ ਪ੍ਰਧਾਨ ਹੈ ਅਤੇ ਜੀਂਦ, ਹਰਿਆਣਾ ਦੀ ਵਸਨੀਕ ਹੈ। ਉਹ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਸਕੱਤਰ ਅਤੇ ਪ੍ਰਧਾਨ ਸੀ। ਇਸ ਦੇ ਨਾਲ ਹੀ ਉਹ 2007 ਅਤੇ 2012 ਵਿੱਚ ਉੱਤਰੀ ਪੀਤਮਪੁਰਾ ਤੋਂ ਕੌਂਸਲਰ ਚੁਣੀ ਗਈ ਸੀ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।