Dev Kharoud in Patiala: ਫ਼ਿਲਮ ‘ਡਾਕੂਆਂ ਦਾ ਮੁੰਡਾ 3’ ਦਾ ਲੀਡ ਐਕਟਰ ਦੇਵ ਖਰੋੜ ਆਪਣੀ ਫ਼ਿਲਮ ਦੀ ਪ੍ਰੋਮਸ਼ਨ ਦੌਰਾਨ ਸ਼ਾਹੀ ਸ਼ਹਿਰ ਪਟਿਆਲਾ ਪਹੁੰਚਿਆ।
Dev Kharoud Promoting Dakuaan da Munda 3: ਸਟਾਰਸ ਅਕਸਰ ਹੀ ਆਪਣੀਆਂ ਫਿਲਮਾਂ ਨੂੰ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ਕਈ ਵਾਰ ਅਜਿਹਾ ਹੁੰਦਾ ਹੈ ਕਿ ਉਹ ਕਈ ਨਿਯਮਾਂ ਦੀ ਉਲੰਘਣਾ ਵੀ ਕਰ ਜਾਂਦੇ ਹਨ। ਜਾਂ ਇੰਝ ਕਹਿ ਲਓ ਕੀ ਉਨ੍ਹਾਂ ਨੂੰ ਕਾਨੂੰਨ ਜਾਂ ਨਿਯਮਾਂ ਦੀ ਕੋਈ ਪਰਵਾਹ ਹੁੰਦੀ ਹੀ ਨਹੀਂ।
ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ 3’ ਦਾ ਲੀਡ ਐਕਟਰ ਦੇਵ ਖਰੋੜ ਆਪਣੀ ਫ਼ਿਲਮ ਦੀ ਪ੍ਰੋਮਸ਼ਨ ਦੌਰਾਨ ਸ਼ਾਹੀ ਸ਼ਹਿਰ ਪਟਿਆਲਾ ਪਹੁੰਚਿਆ ਅਤੇ ਉਸ ਨੇ ਤੇ ਉਸ ਦੇ ਫੈਨਸ ਵਲੋਂ ਸ਼ਰੇਆਮ ਟਰੈਫਿਕ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆਂ।
ਦੱਸ ਦਈਏ ਕਿ ਇਸ ਦੌਰਾਨ ਫਿਲਮ ਐਕਟਰ ਦੇਵ ਖਰੌੜ ਨੇ ਗੱਡੀ ਦੇ ਸਨਰੂਫ ਚੋਂ ਬਾਹਰ ਨਿਕਲ ਕਿ ਜਿੱਥੇ ਟ੍ਰੈਫਿਕ ਨਿਯਮਾਂ ਨੂੰ ਤੋੜਿਆ ਉੱਥੇ ਹੀ ਉਸੇ ਗੱਡੀ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਵਰਦੀ ਦੇ ਵਿੱਚ ਨਾਲ ਲਟਕਦੇ ਹੋਏ ਨਜ਼ਰ ਆਏ। ਇੰਨਾ ਹੀ ਨਹੀਂ ਦੇਵ ਖਰੌੜ ਦੇ ਨਾਲ ਆ ਰਹੇ ਉਸ ਦੇ ਫੈਨਸ ਵਲੋਂ ਵੀ ਸੜਕ ‘ਤੇ ਖੂਬ ਹੁਲੜਬਾਜ਼ੀ ਕੀਤੀ ਗਈ। ਇਸ ਸਭ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।