ਪਟਿਆਲਾ ਕੋਰਟ ਨੇ ਪੁਲਿਸ ਨੂੰ ਡਿਟੇਲ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ
Viral News: ਮਾਂ ਕਾਲੀ ਦੇ ਸਰੂਪ ਦੀ ਨਕਲ ਕਰਨ ਦੇ ਗੰਭੀਰ ਮਾਮਲੇ ਵਿੱਚ ਮਾਲਿਕ ਪਰਿਵਾਰ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋ ਗਿਆ ਹੈ। ਐਡਵੋਕੇਟ ਦਵਿੰਦਰ ਰਾਜਪੂਤ ਵੱਲੋਂ ਪਟਿਆਲਾ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਪਾਇਲ ਮਲਿਕ, ਅਰਮਾਨ ਮਲਿਕ ਅਤੇ ਕਰਿਤੀਕਾ ਮਲਿਕ ਦੇ ਖ਼ਿਲਾਫ਼ ਸਬੂਤ ਪੇਸ਼ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਕੋਰਟ ਵੱਲੋਂ ਪੁਲਿਸ ਨੂੰ ਰਿਪੋਰਟ ਤਲਬ
ਮਾਨਯੋਗ ਜੱਜ ਸਾਹਿਬ ਵੱਲੋਂ ਪਟਿਆਲਾ ਪੁਲਿਸ ਨੂੰ ਹੁਕਮ ਦਿੱਤਾ ਗਿਆ ਹੈ ਕਿ ਮਾਮਲੇ ਦੀ ਪੂਰੀ ਜਾਂਚ ਕਰਕੇ ਡਿਟੇਲ ਰਿਪੋਰਟ ਤਿਆਰ ਕਰਕੇ ਕੋਰਟ ਵਿੱਚ ਪੇਸ਼ ਕੀਤੀ ਜਾਵੇ।
ਮਾਮਲੇ ਦੀ ਪਿਛੋਕੜ
ਦੱਸਣਯੋਗ ਹੈ ਕਿ ਮਾਮਲਾ ਪਾਇਲ ਮਲਿਕ ਵੱਲੋਂ ਮਾਂ ਕਾਲੀ ਦੇ ਸਰੂਪ ਦੀ ਨਕਲ ਕਰਦਿਆਂ ਅਪੱਤੀਜਨਕ ਪੋਸ਼ਾਕ ਪਾਉਣ ਨਾਲ ਸੰਬੰਧਿਤ ਹੈ। ਇਹ ਵੀ ਪਟੀਸ਼ਨ ਵਿੱਚ ਦਰਜ ਕੀਤਾ ਗਿਆ ਹੈ ਕਿ ਅਰਮਾਨ ਮਲਿਕ ਵੱਲੋਂ ਹਨੁਮਾਨ ਜੀ ਦੇ ਸਰੂਪ ਦੀ ਨਕਲ ਕੀਤੀ ਗਈ ਸੀ, ਜਿਸ ਨੂੰ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਦੱਸਿਆ ਗਿਆ ਹੈ।
ਐਡਵੋਕੇਟ ਦਾ ਬਿਆਨ
ਐਡਵੋਕੇਟ ਦਵਿੰਦਰ ਰਾਜਪੂਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਇਹ ਸਿਰਫ਼ ਮਾਫ਼ੀ ਮੰਗਣ ਵਾਲਾ ਮਾਮਲਾ ਨਹੀਂ। ਧਾਰਮਿਕ ਭਾਵਨਾਵਾਂ ਨਾਲ ਖਿਲਵਾਰ ਕਰਨ ਵਾਲਿਆਂ ਨੂੰ ਕਾਨੂੰਨ ਦੇ ਤਹਿਤ ਸਜ਼ਾ ਮਿਲਣੀ ਚਾਹੀਦੀ ਹੈ। ਮਾਨਯੋਗ ਕੋਰਟ ਜੋ ਵੀ ਫੈਸਲਾ ਕਰੇਗੀ, ਉਹੀ ਸਾਨੂੰ ਮਨਜ਼ੂਰ ਹੋਵੇਗਾ।”
ਅਗਲੀ ਸੁਣਵਾਈ ਦੌਰਾਨ ਹੋ ਸਕਦੇ ਨੇ ਵੱਡੇ ਖੁਲਾਸੇ
ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਪਟਿਆਲਾ ਪੁਲਿਸ ਵੱਲੋਂ ਜਮ੍ਹਾਂ ਕਰਵਾਈ ਜਾਣ ਵਾਲੀ ਰਿਪੋਰਟ ਨਿਰਣਾਇਕ ਹੋ ਸਕਦੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਮਾਲਿਕ ਪਰਿਵਾਰ ਖ਼ਿਲਾਫ਼ FIR ਦਰਜ ਹੁੰਦੀ ਹੈ ਜਾਂ ਮਾਮਲਾ ਹੋਰ ਗੰਭੀਰ ਰੂਪ ਧਾਰਨ ਕਰਦਾ ਹੈ।