ਇਮਤਿਆਜ਼ ਅਲੀ ਦੀ ਅਮਰ ਸਿੰਘ ਚਮਕੀਲਾ ਨੂੰ ਸਕ੍ਰੀਨਰਾਈਟਰਜ਼ ਐਸੋਸੀਏਸ਼ਨ ਅਵਾਰਡ 2025 ‘ਚ ਫੀਚਰ ਫਿਲਮ ਸ਼੍ਰੇਣੀ ਵਿੱਚ 8 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਪੰਚਾਇਤ 3 ਅਤੇ ਫ੍ਰੀਡਮ ਐਟ ਮਿਡਨਾਈਟ ਨੂੰ ਇਸ ਲੜੀ ਵਿੱਚ ਸਭ ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।
Screenwriters Association Awards 2025: ਸਕ੍ਰੀਨਰਾਈਟਰਜ਼ ਐਸੋਸੀਏਸ਼ਨ ਅਵਾਰਡ 2025 ਲਈ ਨਾਮਜ਼ਦਗੀਆਂ ਦਾ ਐਲਾਨ 2 ਅਗਸਤ ਨੂੰ ਕੀਤਾ ਗਿਆ ਸੀ। 9 ਅਗਸਤ ਨੂੰ ਹੋਣ ਵਾਲੇ SWA ਅਵਾਰਡਾਂ ਦੇ 7ਵੇਂ ਐਡੀਸ਼ਨ ਵਿੱਚ 2024 ਦੀਆਂ ਉਨ੍ਹਾਂ ਫਿਲਮਾਂ, ਸੀਰੀਜ਼ ਤੇ ਟੀਵੀ ਸ਼ੋਅ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਨੂੰ ਕਹਾਣੀਆਂ ਸਮੇਤ ਹੋਰ ਸ਼ੈਲੀਆਂ ਵਿੱਚ ਪਸੰਦ ਕੀਤਾ ਗਿਆ ਹੈ। ਇਮਤਿਆਜ਼ ਅਲੀ ਦੀ ਅਮਰ ਸਿੰਘ ਚਮਕੀਲਾ ਨੂੰ ਫੀਚਰ ਫਿਲਮ ਸ਼੍ਰੇਣੀ ਵਿੱਚ 8 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ, ਜਦੋਂ ਕਿ ਪੰਚਾਇਤ 3 ਅਤੇ ਫ੍ਰੀਡਮ ਐਟ ਮਿਡਨਾਈਟ ਨੂੰ ਲੜੀ ਵਿੱਚ ਸਭ ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।
ਅਮਰ ਸਿੰਘ ਚਮਕੀਲਾ ਨੂੰ ਸਾਰੀਆਂ ਕੈਟਾਗਿਰੀਆਂ ਵਿੱਚ ਨਾਮਜ਼ਦ ਕੀਤਾ ਗਿਆ— ਬੇਸਟ ਕਹਾਣੀ, ਬੇਸਟ ਸਕ੍ਰੀਨਪਲੇ, ਬੇਸਟ ਡਾਈਲੌਗ, ਡਾਈਲੌਗ (ਤਿੰਨੋਂ ਇਮਤਿਆਜ਼ ਅਲੀ ਅਤੇ ਸਾਜਿਦ ਅਲੀ ਦੁਆਰਾ), ਅਤੇ ਇਰਸ਼ਾਦ ਕਾਮਿਲ ਲਈ ਬੇਸਟ ਗੀਤ। ਬੇਸਟ ਡੈਬਿਊ ਕੈਟਾਗਿਰੀ (ਫ਼ਿਲਮਾਂ) ਵਿੱਚ ਨੌਮੀਨੇਟ ਕੀਤਾ ਗਿਆ ਹੈ। ਸ਼ੁਚੀ ਤਲਾਟੀ (ਗਰਲਜ਼ ਵਿਲ ਬੀ ਗਰਲਜ਼), ਬਿਪਲਬ ਗੋਸਵਾਮੀ ਅਤੇ ਸਨੇਹਾ ਦੇਸਾਈ (ਭਾਰਤ ਦੀ ਆਸਕਰ ਸਬਮਿਸ਼ਨ) ਮਿਸਿੰਗ ਲੇਡੀਜ਼ ਅਤੇ ਬੋਧਾਇਨ ਰਾਏ ਚੌਧਰੀ (ਸੈਕਟਰ 36) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਪੰਜਾਬੀ ਸਿੰਗਰ ਤੇ ਬਾਲੀਵੁੱਡ ਐਕਟਰ ਦਿਲਜੀਤ ਦੋਸਾਂਝ ਅਤੇ ਡਾਇਰੈਕਸ਼ਨ ਇਮਤਿਆਜ਼ ਅਲੀ ਦੀ ਫੇਮਸ ਫਿਲਮ ‘ਅਮਰ ਸਿੰਘ ਚਮਕੀਲਾ’ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਇਸ ਫਿਲਮ ਨੂੰ ਸਕ੍ਰੀਨ ਰਾਈਟਰਜ਼ ਐਸੋਸੀਏਸ਼ਨ ਅਵਾਰਡ (SWA) 2025 ਲਈ ਕਈ ਪ੍ਰਮੁੱਖ ਸ਼੍ਰੇਣੀਆਂ ਵਿੱਚ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। SWA ਅਵਾਰਡਾਂ ਦਾ 7ਵਾਂ ਐਡੀਸ਼ਨ 9 ਅਗਸਤ 2025 ਨੂੰ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਸਾਲ 2024 ਦੀਆਂ ਸਰਵੋਤਮ ਫਿਲਮਾਂ, ਵੈੱਬ ਸੀਰੀਜ਼ ਅਤੇ ਟੀਵੀ ਸ਼ੋਅ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਪੁਰਸਕਾਰਾਂ ਦਾ ਉਦੇਸ਼ ਉਨ੍ਹਾਂ ਰਚਨਾਤਮਕ ਕਲਾਕਾਰਾਂ ਨੂੰ ਪਛਾਣਨਾ ਹੈ ਜਿਨ੍ਹਾਂ ਨੇ ਕਹਾਣੀ ਸੁਣਾਉਣ ਦੀ ਕਲਾ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ।
2024 ਦੇ ਸੰਗੀਤਕ ਡਰਾਮਾ, ਅਮਰ ਸਿੰਘ ਚਮਕੀਲਾ ਵਿੱਚ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਲੀਡ ਰੋਲ ‘ਚ ਨਜ਼ਰ ਆਏ ਸੀ। ਗੀਤਕਾਰ ਇਰਸ਼ਾਦ ਕਾਮਿਲ ਨੂੰ ਅਮਰ ਸਿੰਘ ਚਮਕੀਲਾ ਦੇ ਪੰਜ ਗੀਤਾਂ, ਜਿਵੇਂ ਕਿ ਬਾਜਾ, ਬੋਲ ਮੁਹੱਬਤ, ਇਸ਼ਕ ਮਿਤਾਏ, ਨਰਮ ਕਾਲਜਾ ਅਤੇ ਵਿਦਾ ਕਰੋ, ਲਈ ਨਾਮਜ਼ਦ ਕੀਤਾ ਗਿਆ ਹੈ। ਸਾਗਰ ਨੂੰ ਮਿਸਟਰ ਐਂਡ ਮਿਸਿਜ਼ ਮਾਹੀ ਦੇ ਗੀਤ ‘ਤੂ ਹੈ ਤੋ’ ਲਈ ਸਰਵੋਤਮ ਗੀਤਕਾਰ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿੱਚ ਰਾਜਕੁਮਾਰ ਰਾਓ ਅਤੇ ਜਾਨ੍ਹਵੀ ਕਪੂਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ।