Punjab Crime News: ਨੌਜਵਾਨਾਂ ਨੇ ਮੈਡੀਕਲ ਸ਼ੌਪ ‘ਚ ਦਾਖਲ ਹੋਕੇ ਪਹਿਲਾਂ ਦਵਾਈ ਮੰਗੀ ਗਈ ਅਤੇ ਫਿਰ ਅੰਨੇਵਾਹ ਫਾਇਰਿੰਗ ਕਰ ਦਿੱਤੀ। ਇਸ ਵਾਰਦਾਤ ਦੌਰਾਨ ਡਾਕਟਰ ਨੂੰ 3 ਗੋਲੀਆਂ ਲੱਗੀਆਂ।
Firing on Doctor in Ajnala: ਅਜਨਾਲਾ ਦੇ ਪਿੰਡ ਸੁਧਾਰ ਵਿਖੇ ਇਕ ਡਾਕਟਰ ‘ਤੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਨੇ ਮੈਡੀਕਲ ਸ਼ੌਪ ‘ਚ ਦਾਖਲ ਹੋਕੇ ਪਹਿਲਾਂ ਦਵਾਈ ਮੰਗੀ ਗਈ ਅਤੇ ਫਿਰ ਅੰਨੇਵਾਹ ਫਾਇਰਿੰਗ ਕਰ ਦਿੱਤੀ। ਇਸ ਵਾਰਦਾਤ ਦੌਰਾਨ 3 ਗੋਲੀਆਂ ਲੱਗਣ ਕਰਕੇ ਡਾਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।
ਦੱਸ ਦਈਏ ਕਿ ਡਾਕਟਰ ਨੂੰ ਬੀਤੇ ਕੁਝ ਦਿਨਾਂ ਤੋਂ ਫਿਰੌਤੀ ਦੀਆਂ ਧਮਕੀਆਂ ਆ ਰਹੀਆਂ ਸੀ ਅਤੇ ਹਮਲਾਵਰਾਂ ਵੱਲੋਂ ਬੀਤੇ ਸਮੇਂ ਦੌਰਾਨ ਵੀ ਡਾਕਟਰ ਦੀ ਮੈਡੀਕਲ ਸ਼ੌਪ ਦੇ ਬਾਹਰ ਵੀ ਗੋਲੀ ਚਲਾਈ ਗਈ ਸੀ। ਪਰ ਅੱਜ ਵਾਰਦਾਤ ਤੋਂ ਪਹਿਲਾਂ ਦੋ ਨੌਜਵਾਨ ਹਸਪਤਾਲ ਦੇ ਅੰਦਰ ਦਾਖਲ ਹੋਏ ਅਕਤੇ ਉਨ੍ਹਾਂ ਨੇ ਦਵਾਈ ਮੰਗੀ ਫਿਰ ਨੌਜਵਾਨਾਂ ਵੱਲੋਂ ਅੰਨੇਵਾਹ ਫਾਇਰਿੰਗ ਕੀਤੀ ਗਈ। ਜਿਸ ਦੌਰਾਨ ਡਾਕਟਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਹਮਲੇ ਦੀ ਸਾਰੀ ਘਟਨਾ ਸੀਸੀਟੀ ਵਿੱਚ ਕੈਦ ਹੋ ਗਈ।
ਦੇਖੋ ਹਮਲੇ ਦੀ CCTV
ਇਸ ਸਬੰਧੀ ਗੱਲਬਾਤ ਕਰਦਿਆਂ ਡਾਕਟਰ ਦੇ ਕਰੀਬੀਆਂ ਨੇ ਦੱਸਿਆ ਕਿ ਉਹ ਮੈਡੀਕਲ ਸ਼ੌਪ ‘ਚ ਕੰਮ ਕਰ ਰਹੇ ਸੀ। ਦੋ ਨੌਜਵਾਨ ਦਵਾਈ ਲੈਣ ਦੇ ਬਹਾਨੇ ਅੰਦਰ ਆਏ। ਇਸ ਦੌਰਾਨ ਇੱਕ ਨੌਜਵਾਨ ਵੱਲੋਂ ਪਿਸਤੌਲ ਕੱਢ ਕੇ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਲੱਗਣ ਕਰਕੇ ਡਾਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰ ਨੂੰ ਪਹਿਲਾਂ ਵੀ ਫਰੌਤੀ ਦੀਆਂ ਧਮਕੀਆਂ ਆਉਂਦੀਆਂ ਸੀ।
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਰਮਦਾਸ ਦੇ ਮੁਖੀ ਆਗਿਆਪਾਲ ਸਿੰਘ ਨੇ ਦੱਸਿਆ ਕਿ ਅੱਜ ਦਵਾਈ ਲੈਣ ਬਹਾਨੇ ਆਏ ਦੋ ਨੌਜਵਾਨਾਂ ਵੱਲੋਂ ਡਾਕਟਰ ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਸਬੰਧੀ ਉਨ੍ਹਾਂ ਵੱਲੋਂ ਤਫਤੀਸ਼ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਪਹਿਲਾਂ ਵੀ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।