Crashed Air India Plane in Ahmedabad: ਫੋਰੈਂਸਿਕ ਮਾਹਿਰ ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ਵਿੱਚ ਰੁੱਝੇ ਹੋਏ ਹਨ। ਉੱਚ ਤਾਪਮਾਨ ਕਾਰਨ ਸਬੂਤ ਦੂਸ਼ਿਤ ਹੋਣ ਦਾ ਖ਼ਤਰਾ ਹੈ, ਜਿਸ ਕਾਰਨ ਤੇਜ਼ੀ ਨਾਲ ਕੰਮ ਕਰਨਾ ਜ਼ਰੂਰੀ ਹੋ ਗਿਆ ਹੈ।
DVR and Black Box Recovered: ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (ATS) ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ ਨੇੜੇ ਏਅਰ ਇੰਡੀਆ ਦੇ ਜਹਾਜ਼ ਦੇ ਦੁਖਦਾਈ ਹਾਦਸੇ ਤੋਂ ਇੱਕ ਦਿਨ ਬਾਅਦ, ਜਹਾਜ਼ ਦੇ ਮਲਬੇ ਵਿੱਚੋਂ ਡਿਜੀਟਲ ਵੀਡੀਓ ਰਿਕਾਰਡਰ (DVR) ਬਰਾਮਦ ਕੀਤਾ। ਸੂਤਰਾਂ ਮੁਤਾਬਕ, ਕਰੈਸ਼ ਹੋਏ ਜਹਾਜ਼ ਦਾ ਬਲੈਕ ਬਾਕਸ ਵੀ ਬਰਾਮਦ ਕਰ ਲਿਆ ਗਿਆ ਹੈ। ਇਹ ਦੋਵੇਂ ਯੰਤਰ ਜਹਾਜ਼ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਬਹੁਤ ਮਹੱਤਵਪੂਰਨ ਸਬੂਤ ਹਨ।
ਅਹਿਮਦਾਬਾਦ ਜਹਾਜ਼ ਹਾਦਸੇ ਦਾ ਅਸਲ ਕਾਰਨ ਹੁਣ ਪਤਾ ਲੱਗ ਜਾਵੇਗਾ, ਕਿਉਂਕਿ ਏਅਰ ਇੰਡੀਆ ਦੇ ਕਰੈਸ਼ ਹੋਏ ਬੋਇੰਗ ਜਹਾਜ਼ ਦਾ ਬਲੈਕ ਬਾਕਸ ਮਿਲ ਗਿਆ ਹੈ, ਜਿਸਦਾ ਡਿਜੀਟਲ ਵੀਡੀਓ ਰਿਕਾਰਡਰ (ਡੀਵੀਆਰ) ਹਾਦਸੇ ਦੇ ਭੇਦ ਖੋਲ੍ਹੇਗਾ। ਗੁਜਰਾਤ ਏਟੀਐਸ ਨੇ ਮਲਬੇ ਚੋਂ ਬਲੈਕ ਬਾਕਸ ਕੱਢ ਕੇ ਜਾਂਚ ਟੀਮ ਨੂੰ ਸੌਂਪ ਦਿੱਤਾ। ਹੁਣ ਐਫਐਸਐਲ ਟੀਮ ਇਸਦੀ ਜਾਂਚ ਕਰੇਗੀ ਅਤੇ ਇਸ ਵਿੱਚ ਦਰਜ ਡੇਟਾ ਪੇਸ਼ ਕਰੇਗੀ। ਸਿਰਫ਼ ਡਾਟਾ ਹੀ ਦੱਸੇਗਾ ਕਿ ਜਹਾਜ਼ ਦੇ ਉਡਾਣ ਭਰਨ ਤੋਂ ਲੈ ਕੇ ਕਰੈਸ਼ ਹੋਣ ਤੱਕ ਕੀ ਹੋਇਆ ਸੀ।
ਕੀ ਹੁੰਦਾ ਈਐਲਟੀ ਬਲੈਕ ਬਾਕਸ
ਪਰ ਇਹ ਫਲਾਈਟ ਡੇਟਾ ਰਿਕਾਰਡਰ ਜਾਂ ਕਾਕਪਿਟ ਵੌਇਸ ਰਿਕਾਰਡਰ ਨਹੀਂ ਹੈ। ਐਮਰਜੈਂਸੀ ਲੋਕੇਟਰ ਟ੍ਰਾਂਸਮੀਟਰ ਖਾਸ ਕਰਕੇ ਜੰਗਲ ਜਾਂ ਸਮੁੰਦਰ ਦੇ ਮਾਮਲੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਬਲੈਕ ਬਾਕਸ ਦੇ ਕੋਲ ਸਥਿਤ ਹੈ।
ਆਪਣਿਆਂ ਦੀ ਭਾਲ ‘ਚ ਲੋਕ, ਡੀਐਨਏ ਟੈਸਟ ਜਾਰੀ
ਹਾਦਸੇ ਦੇ 24 ਘੰਟੇ ਬਾਅਦ ਵੀ, ਬਹੁਤ ਸਾਰੇ ਲੋਕ ਲਾਪਤਾ ਹਨ। ਪਰਿਵਾਰਕ ਮੈਂਬਰ ਹੱਥਾਂ ਵਿੱਚ ਫੋਟੋਆਂ ਲੈ ਕੇ ਆਪਣੇ ਅਜ਼ੀਜ਼ਾਂ ਦੀ ਭਾਲ ਕਰ ਰਹੇ ਹਨ। ਹਾਦਸੇ ਤੋਂ ਬਾਅਦ, ਜਹਾਜ਼ ਮੈਡੀਕਲ ਕਾਲਜ ਦੇ ਹੋਸਟਲ ਦੇ ਮੈਸ ‘ਤੇ ਡਿੱਗ ਗਿਆ।
ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਲਈ ਡੀਐਨਏ ਟੈਸਟ ਜਾਰੀ ਹੈ। ਮੈਡੀਕਲ ਟੀਮ ਪਰਿਵਾਰਕ ਮੈਂਬਰਾਂ ਦੇ ਨਮੂਨੇ ਲੈ ਰਹੀ ਹੈ। ਪਛਾਣ ਤੋਂ ਬਾਅਦ ਲਾਸ਼ਾਂ ਸੌਂਪੀਆਂ ਜਾ ਰਹੀਆਂ ਹਨ।