Amritsar Police: ਬਿਜਲੀ ਬੋਰਡ ਦੇ JE ਨੇ ਰਸਤੇ ਚੋਂ ਗੱਡੀ ਹਟਾਉਣ ਦੀ ਬਹਿਸ ਤੋਂ ਬਾਅਦ ਆਪਣੀ ਘਰ ਦੀ ਬਾਲਕਨੀ ਤੋਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਜਿਸ ਕਰਕੇ ਇੱਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ।
Electricity Board’s JE opened fire in Amritsar: ਅੱਜ ਕਲ੍ਹ ਲੋਕਾਂ ਦਾ ਗੁੱਸਾ ਇਸ ਕਦਰ ਵੱਧ ਗਿਆ ਹੈ ਕਿ ਕਿਸੇ ਨੂੰ ਆਪਣੇ ਤੋਂ ਅੱਗੇ ਕੁਝ ਨਜ਼ਰ ਹੀ ਨਹੀਂ ਆਉਂਦਾ। ਗੁੱਸੇ ‘ਚ ਲੋਕ ਅਜਿਹਾ ਕੁਝ ਕਰ ਜਾਂਦੇ ਹਨ ਕਿ ਉਨ੍ਹਾਂ ਨੂੰ ਹੋਸ਼ ਹੀ ਨਹੀਂ ਰਹਿੰਦੀ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਗੰਡਾ ਸਿੰਘ ਕਲੋਨੀ ਤੋਂ ਸਾਹਮਣੇ ਆਇਆ ਹੈ। ਜਿੱਥੇ ਗੱਡੀ ਹਟਾਉਣ ਨੂੰ ਲੈ ਕੇ ਹੋਈ ਬਹਿਸਬਾਜ਼ੀ ਮਗਰੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ।
ਮਾਮਲਾ ਗੰਡਾ ਸਿੰਘ ਕਾਲੋਨੀ ਦੀ ਗਲੀ ਨੰਬਰ 2 ਦਾ ਹੈ। ਜਿੱਥੇ ਬਿਜਲੀ ਬੋਰਡ ਦੇ JE ਨੇ ਰਸਤੇ ਚੋਂ ਗੱਡੀ ਹਟਾਉਣ ਦੀ ਬਹਿਸ ਤੋਂ ਬਾਅਦ ਆਪਣੀ ਘਰ ਦੀ ਬਾਲਕਨੀ ਤੋਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਤਾਬੜਤੋੜ ਗੋਲੀਆਂ ਕਰਕੇ ਇੱਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਹੋਰ ਦੋ ਵਿਅਕਤੀ ਜ਼ਖਮੀ ਹੋਏ ਹਨ। ਵਾਰਦਾਤ ‘ਚ ਮਾਰੇ ਗਏ ਨੌਜਵਾਨ ਦੀ ਦੀ ਪਛਾਣ ਵਿਖੀ ਵਜੋਂ ਹੋਈ ਹੈ ਜੋ ਗੰਡਾ ਸਿੰਘ ਕਲੋਨੀ ਦਾ ਰਹਿਣ ਵਾਲਾ ਸੀ। ਹੋਰ ਦੋ ਵਿਅਕਤੀ ਜੋ ਜ਼ਖਮੀ ਹੋਏ ਹਨ ਉਨ੍ਹਾਂ ਚੋਂ ਇੱਕ ਸਬਜ਼ੀ ਵਿਕਰੇਤਾ ਹੈ, ਦੋਵੇਂ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ।

ਇਸ ਵਾਰਦਾਤ ਤੋਂ ਬਾਅਦ JE ਪਰਿਵਾਰ ਸਮੇਤ ਮੌਕੇ ਤੋਂ ਗੱਡੀ ਲੈ ਕੇ ਫਰਾਰ ਹੋ ਗਿਆ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਨਾਰਥ ਅਤੇ ਥਾਣਾ ਸਦਰ ਦੇ ਐਸਐਚਓ ਹਰਸੰਦੀਪ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਹਾਲਾਤ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਅਤੇ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਤਲ ਸਣੇ ਹੋਰ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ।
JE ਘਟਨਾ ਮਗਰੋਂ ਆਪਣੇ ਪਰਿਵਾਰ ਸਮੇਤ ਮੌਕੇ ਤੋਂ ਗੱਡੀ ‘ਚ ਫਰਾਰ ਹੋ ਗਿਆ ਹੈ। ਪੁਲਿਸ ਵੱਲੋਂ ਉਸ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਨੇ ਨਿਆਂ ਦੀ ਮੰਗ ਕੀਤੀ ਹੈ।