Yamunanagar Encounter;ਯਮੁਨਾਨਗਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਐਨਕਾਊਂਟਰ ਹੋਇਆ। ਜਾਣਕਾਰੀ ਸਾਹਮਣੇ ਆਈ ਹੈ ਕਿ ਜਦੋਂ ਇਕ ਕਾਰ ‘ਚ ਸਵਾਰ ਕੁਝ ਗੈਂਗਸਟਰ ਜਾ ਰਹੇ ਸਨ ਤਾਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਇਹ ਗੈਂਗਸਟਰ ਕੋਈ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ।ਜਿਸ ਮਗਰੋਂ ਪੁਲਿਸ ਨੇ ਇਹਨਾਂ ਦੀ ਕਾਰ ਨੂੰ ਘੇਰ ਕੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਗੈਂਗਸਟਰਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ,ਜਿਸਦੀ ਜਵਾਬੀ ਕਾਰਵਾਈ ਕਰਦੇ ਇਹਨਾਂ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਇਹਨਾਂ ਬਦਮਾਸ਼ਾਂ ਦੀ ਕਾਰ ‘ਚੋਂ ਪੁਲਿਸ ਨੂੰ ਵੱਡੀ ਮਾਤਰਾ ‘ਚ ਮਾਰੂ ਹਥਿਆਰ ਮਿਲੇ ਹਨ।
ਫ਼ਿਲਹਾਲ ਪੁਲਿਸ ਨੇ ਇਹਨਾਂ ਬਦਮਾਸ਼ਾਂ ‘ਚੋਂ ਕੁਝ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ,ਤੇ ਕੁਝ ਦੀ ਭਾਲ ਜਾਰੀ ਹੈ।