Encounter in Kupwara: ਕੁਪਵਾੜਾ ਦੇ ਅਧੀਨ ਕੰਟਰੋਲ ਰੇਖਾ ਦੇ ਨਾਲ ਖੁਰਮੋਰਾ ਰਾਜਵਾਰ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਇੱਕ ਮੁਕਾਬਲਾ ਹੋਇਆ। ਮੁਕਾਬਲੇ ‘ਚ ਇਕ ਅੱਤਵਾਦੀ ਮਾਰਿਆ ਗਿਆ।
Jammu Kashmir Kupwara Encounter Terrorist Died: ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਕੁਪਵਾੜਾ ‘ਚ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ ਹੈ। ਕਈ ਘੰਟਿਆਂ ਦੀ ਗੋਲੀਬਾਰੀ ਤੋਂ ਬਾਅਦ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਹਾਲਾਂਕਿ ਇਸ ਦੌਰਾਨ ਕਈ ਅੱਤਵਾਦੀ ਭੱਜਣ ‘ਚ ਕਾਮਯਾਬ ਹੋ ਗਏ। ਉਨ੍ਹਾਂ ਨੂੰ ਲੱਭਣ ਲਈ ਸੁਰੱਖਿਆ ਬਲਾਂ ਨੇ ਘਾਟੀ ‘ਚ ਤਲਾਸ਼ੀ ਮੁਹਿੰਮ ਚਲਾਈ ਹੈ, ਜਿਸ ‘ਚ ਅੱਤਵਾਦੀਆਂ ਦੀ ਭਾਲ ਜਾਰੀ ਹੈ।
7 ਦਿਨਾਂ ‘ਚ 5ਵਾਂ ਮੁਕਾਬਲਾ
ਤਾਜ਼ਾ ਜਾਣਕਾਰੀ ਮੁਤਾਬਕ ਕੁਪਵਾੜਾ ਜ਼ਿਲੇ ਦੇ ਪਿੰਡ ਕਰਮਹੁਰਾ ਜਾਚਲਦਾਰਾ ਰਾਜਵਰ ਹੰਦਵਾੜਾ ‘ਚ ਅੱਤਵਾਦੀਆਂ ਦੀ ਸੂਚਨਾ ‘ਤੇ ਐੱਸਓਜੀ ਹੰਦਵਾੜਾ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਮੁਤਾਬਕ ਉੱਤਰੀ ਕਸ਼ਮੀਰ ‘ਚ ਪਿਛਲੇ 7 ਦਿਨਾਂ ‘ਚ ਇਹ ਪੰਜਵਾਂ ਮੁਕਾਬਲਾ ਹੈ। ਇਸ ਤੋਂ ਪਹਿਲਾਂ ਬਾਂਦੀਪੋਰਾ, ਕੁਪਵਾੜਾ ਅਤੇ ਸੋਪੋਰ ਵਿੱਚ ਮੁਕਾਬਲੇ ਹੋ ਚੁੱਕੇ ਹਨ।
ਘਾਟੀ ‘ਚ ਵਧੀਆਂ ਅੱਤਵਾਦੀ ਘਟਨਾਵਾਂ
ਸੁਰੱਖਿਆ ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਜੰਮੂ ਖੇਤਰ ‘ਚ ਅੱਤਵਾਦੀ ਗਤੀਵਿਧੀਆਂ ‘ਚ ਵਾਧਾ ਹੋਇਆ ਹੈ, ਜਿਸ ‘ਚ ਰਾਜੌਰੀ ਅਤੇ ਪੁੰਛ ਦੇ ਜੁੜਵੇਂ ਸਰਹੱਦੀ ਜ਼ਿਲਿਆਂ ‘ਚ ਜਾਨਲੇਵਾ ਹਮਲੇ ਵੀ ਸ਼ਾਮਲ ਹਨ। ਇਸ ਸਾਲ ਅੱਤਵਾਦੀ ਗਤੀਵਿਧੀਆਂ ਖੇਤਰ ਦੇ ਛੇ ਹੋਰ ਜ਼ਿਲ੍ਹਿਆਂ ਵਿੱਚ ਫੈਲ ਗਈਆਂ। ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਦੀ ਵੱਡੇ ਪੱਧਰ ‘ਤੇ ਕਾਰਵਾਈ ਜਾਰੀ ਹੈ।