Pujab News; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਤੇ ਨੱਥ ਪਾਉਣ ਲਈ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਹੈਰਾਨੀ ਉਸ ਸਮੇਂ ਹੁੰਦੀ ਹੈ, ਜਦ ਸੋਸਾਇਟੀ ਦੇ ਸੈਕਟਰੀ ਵੱਲੋਂ ਕੀਤੇ ਗਏ ਘਪਲੇਬਾਜ਼ੀ ਕਾਰਨ ਪਿੰਡ ਹਰੀਗੜ੍ਹ ਦੇ ਕਿਸਾਨਾਂ ਨੂੰ ਸਹੂਲਤਾਂ ਦੇਣ ਵਾਲੀ ਸੁਸਾਇਟੀ ਦਾ ਅੱਧੇ ਤੋਂ ਵੱਧ ਪਿੰਡ ਹੀ ਡਿਫਾਲਟਰ ਹੋ ਜਾਵੇ। ਅਜਿਹਾ ਜ਼ਿਲਾ ਬਰਨਾਲਾ ਦੇ ਪਿੰਡ ਹਰੀਗੜ੍ਹ ਸੋਸਾਇਟੀ ਤੋਂ ਸਾਹਮਣੇ ਆਇਆ, ਜਿੱਥੇ 550 ਕਾਪੀ ਧਾਰਕਾਂ ਵਿੱਚੋਂ 360 ਦੇ ਕਰੀਬ ਕਾਪੀ ਧਾਰਕ ਡਿਫਾਲਟਰ ਹੋ ਚੁੱਕੇ ਹਨ। ਇਕੱਠੇ ਕਿਸਾਨਾਂ ਨੇ ਹਰੀਗੜ੍ਹ ਸੋਸਾਇਟੀ ਦੇ ਸੈਕਟਰੀ ਦੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਸੈਕਟਰੀ ਵੱਲੋਂ ਉਨਾਂ ਤੋਂ ਪੈਸੇ ਵਸੂਲ ਕਰਕੇ ਰਸ਼ੀਦਾ ਵੀ ਦੇ ਦਿੱਤੀਆਂ ਗਈਆਂ, ਪਰ ਪੈਸੇ ਦੇਣ ਦੇ ਬਾਵਜੂਦ ਉਹ ਡਿਫਾਲਟਰ ਹਨ। ਜਿਸ ਕਾਰਨ ਉਹਨਾਂ ਨੂੰ ਨਾ ਤਾਂ ਸੋਸਾਇਟੀ ਦੇ ਸਹੂਲਤਾਂ ਮਿਲ ਰਹੀਆਂ ਹਨ ਅਤੇ ਨਾ ਹੀ ਸੋਸਾਇਟੀ ਵਿੱਚ ਵੋਟ ਵੀ ਕੱਟੀ ਗਈ। ਸੋਸਾਇਟੀ ਵਿੱਚੋਂ ਨਾ ਹੀ ਡੀ.ਏ.ਪੀ ਖਾਦ ਮਿਲ ਰਹੀ ਹੈ। ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਖ਼ਰਾਬ ਹੋ ਰਹੀਆਂ ਹਨ। ਪਰ ਅੱਜ ਉਹ ਬਹੁਤ ਵੱਡੀ ਘਪਲੇਬਾਜ਼ੀ ਦਾ ਸ਼ਿਕਾਰ ਹੋਏ ਹਨ। ਉਹਨਾਂ ਕਹਿ ਕੇ 550 ਦੇ ਕਰੀਬ ਕਿਸਾਨਾਂ ਦੀਆਂ ਇਸ ਸੁਸਾਇਟੀ ਵਿੱਚ ਕਾਪੀਆਂ ਹਨ। ਜਿਨਾਂ ਵਿੱਚੋਂ ਕੁੱਲ 183 ਕਾਪੀਆਂ ਹੀ ਚੱਲ ਰਹੀਆਂ ਹਨ ਅਤੇ ਬਾਕੀ 360 ਦੇ ਕਰੀਬ ਸੋਸਾਇਟੀ ਦੇ ਕਿਸਾਨਾਂ ਨੂੰ ਡਿਫਾਲਟਰ ਦੇ ਨੋਟਿਸ ਆ ਚੁੱਕੇ ਹਨ।
ਉਹਨਾਂ ਕਿਹਾ ਕਿ ਇਸ ਘਪਲੇ ਦਾ ਉਸ ਸਮੇਂ ਪਤਾ ਲੱਗਿਆ ਜਦ ਇਸੇ ਸੈਕਟਰੀ ਵੱਲੋਂ ਪਹਿਲਾਂ ਆਪਣੇ ਸਾਥੀ ਨਾਲ ਮਿਲ ਕੇ ਨੇੜ੍ਹਲੇ ਪਿੰਡ ਕੁੱਬੇ ਸੋਸਾਇਟੀ ਵਿੱਚ ਘਪਲੇ ਤਹਿਤ ਇਸੇ ਸੈਕਟਰੀ ਸਮੇਤ ਸਾਥੀ ਤੇ ਮੁਕਦਮਾ ਦਰਜ ਹੋਇਆ ਸੀ, ਜੋ ਜਮਾਨਤ ਤੇ ਬਾਹਰ ਆਏ ਹੋਏ ਹਨ। ਪਿੰਡ ਹਰੀਗੜ੍ਹ ਸੁਸਾਇਟੀ ਨਾਲ ਸੰਬੰਧਿਤ ਦੇ ਕਿਸਾਨਾਂ ਨੇ ਆਪੋ ਆਪਣੀਆਂ ਕਾਪੀਆਂ ਚੈੱਕ ਕਰਵਾਈਆਂ ਤਾਂ ਲੋਕਾਂ ਨੂੰ ਇਸ ਘਪਲੇ ਦੇ ਹੋਣ ਦਾ ਪਤਾ ਲੱਗਿਆ। ਜਨਵਰੀ ਮਹੀਨੇ ਵਿੱਚ ਇਹ ਘਪਲਾ ਹੋਇਆ ਹੋਇਆ ਹੈ। ਸੈਕਟਰੀ ਵੱਲੋਂ ਕਿਹਾ ਜਾਂਦਾ ਸੀ ਕਿ ਮੈਂ ਸਾਰੀਆਂ ਦੇ ਪੈਸੇ ਭਰ ਦਵਾਂਗਾ। ਪਰ ਅੱਜ ਤੱਕ ਕਿਸੇ ਦਾ ਪੈਸਾ ਨਹੀਂ ਭਰਿਆ ਗਿਆ।ਪਰ ਹੁਣ ਸਾਨੂੰ ਘਰਾਂ ਦੇ ਵਿੱਚ ਨੋਟਿਸ ਆ ਰਹੇ ਹਨ। ਇਕੱਠੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਉਕਤ ਸੈਕਟਰੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਕਿਸਾਨਾਂ ਨੂੰ ਇਨਸਾਫ ਦਵਾਇਆ ਜਾਵੇ । ਉਨਾਂ ਸਰਕਾਰ ਤੋਂ ਅਪੀਲ ਕੀਤੀ ਕਿ ਸੋਸਾਇਟੀਆ ਦੇ ਪੜੇ ਲਿਖੇ ਅਤੇ ਇਮਾਨਦਾਰ ਮੁਲਾਜ਼ਮ ਪਿੰਡਾਂ ਦੀਆਂ ਸੁਸਾਇਟੀਆਂ ਵਿੱਚ ਤੈਨਾਤ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਠੱਗੀਆਂ ਤੋਂ ਬਚਾਇਆ ਜਾ ਸਕੇ। ਇਕੱਠੇ ਕਿਸਾਨਾਂ ਨੇ ਸੈਕਟਰੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਡੁੰਘਾਈ ਨਾਲ ਜਾਂਚ ਕਰਨ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਹੈ,ਤਾਂ ਜੋ ਜਲਦ ਉਹਨਾਂ ਦੀਆਂ ਕਾਪੀਆਂ ਬਹਾਲ ਕੀਤੀਆਂ ਜਾਣ ਅਤੇ ਕਿਸਾਨਾਂ ਨੂੰ ਡੀ.ਏ.ਪੀ ਖਾਦ ਮਿਲ ਸਕੇ। ਭ੍ਰਿਸ਼ਟਾਚਾਰੀਆਂ ਸੈਕਟਰੀਆਂ ਖਿਲਾਫ ਸਖਤ ਕਾਨੂੰਨੀ ਕਰਵਾਈ ਕਰਕੇ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਕੀ ਕਹਿੰਦੇ ਹਨ ਸਹਾਇਕ ਰਜਿਸਟਰਾਰ ਰੁਪਿੰਦਰ ਸਿੰਘ
ਇਸ ਮੌਕੇ ਸਹਾਇਕ ਰਜਿਸਟਰਾਰ ਰੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰੀਗੜ੍ਹ ਦੀ ਸੋਸਾਇਟੀ ਦਾ ਮਾਮਲੇ ਸਬੰਧੀ ਸਾਡੇ ਇੰਸਪੈਕਟਰ ਵੱਲੋਂ ਸਾਰਾ ਰਿਕਾਰਡ ਪੂਰੀ ਚੈੱਕ ਕੀਤਾ ਸੀ,ਉਹਨਾਂ ਨੂੰ ਜਦੋਂ ਲੱਗਿਆ ਕਿ ਕੋਈ ਗੜਬੜ ਹੈ ਤਾਂ ਉਹਨਾਂ ਨੇ ਤੁਰੰਤ ਮੇਰੇ ਕੋਲੇ ਇੱਕ ਟੀਮ ਬਣਾਉਣ ਲਈ ਕਿਹਾ,ਅਸੀਂ ਤੁਰੰਤ ਚਾਰ ਮੈਂਬਰੀ ਟੀਮ ਦਾ ਗਠਨ ਕੀਤਾ। ਵਿਭਾਗ ਦੀ ਟੀਮ ਸੋਸਾਇਟੀ ਦਾ ਸਾਰਾ ਰਿਕਾਰਡ ਚੈੱਕ ਕਰ ਰਹੀ ਹੈ,ਜਿਸ ਵਿੱਚ 200 ਤੋਂ 250 ਦੇ ਕਰੀਬ ਖਾਤਾ ਚੈੱਕ ਹੋ ਚੁੱਕਾ ਹੈ। ਸੋਸਾਇਟੀ ਦੇ ਮੈਂਬਰਾਂ ਨਾਲ ਧੋਖਾਧੜੀ ਮਾਮਲੇ ਦੀ ਜਾਂਚ ਚੱਲ ਰਹੀ ਹੈ।ਸੁਸਾਇਟੀ ਦੇ ਸਾਰੇ ਮੈਂਬਰਾਂ ਦੇ ਖਾਤਿਆਂ ਨੂੰ ਬੈਂਕ ਨਾਲ ਮਿਲਾਇਆ ਜਾ ਰਿਹਾ ਹੈ। ਜੇਕਰ ਜਾਂਚ ਵਿੱਚ ਸੈਕਟਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਸੈਕਟਰੀ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਜਾਂਚ ਕਰ ਰਹੀ ਚਾਰ ਮੈਂਬਰੀ ਟੀਮ ਜਦੋਂ ਵੀ ਸਾਡੇ ਕੋਲ ਅੰਤਰਿਮ ਰਿਪੋਰਟ ਕੰਪਲੀਟ ਕਰਕੇ ਭੇਜੇਗੀ, ਤੁਰੰਤ ਕਾਰਵਾਈ ਕੀਤੀ ਜਾਵੇਗੀ। ਸੁਸਾਇਟੀ ਦੇ ਇਕੱਲੇ-ਇਕੱਲੇ ਮੈਂਬਰ ਦਾ ਹਿਸਾਬ ਬੈਂਕ ਨਾਲ ਮਿਲਾਨ ਹੋ ਰਿਹਾ ਹੈ ਅਤੇ ਰਿਕਾਰਡ ਜਿਆਦਾ ਹੋਣ ਕਰਕੇ ਸਮਾਂ ਲੱਗ ਰਿਹਾ ਹੈ।