Sri Fatehgarh Sahib News: 17 ਸਾਲਾਂ ਹਰਪ੍ਰੀਤ ਦੀਆਂ ਦਾਨ ਕੀਤੀਆਂ ਦੋ ਕਿਡਨੀਆਂ ਤੇ ਲੀਵਰ ਹੁਣ ਇਸ ਦੁਨੀਆ ‘ਤੇ 3 ਲੋਕਾਂ ਨੂੰ ਨਵੀਂ ਜਿੰਦਗੀ ਦੇਣਗੇ।
Donates Organs: ਕਿਹਾ ਜਾਂਦਾ ਹੈ ਅੰਗਦਾਨ ਮਹਾਦਾਨ। ਅੱਜ ਕਲ੍ਹ ਲੋਕਾਂ ਨੂੰ ਇਸ ਬਾਰ ਵਧੇਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਲੋਕ ਇਹ ਮਨੁੱਖਤਾ ਵਾਲਾ ਕੰਮ ਕਰਕੇ ਜਿੱਥੇ ਇੱਕ ਪਾਸੇ ਲੋਕਾਂ ਨੂੰ ਜ਼ਿੰਦਗੀ ਨੂੰ ਜ਼ਿੰਦਗੀ ਦਿੰਦੇ ਹਨ ਉਥੇ ਹੀ ਹੋਰਨਾ ਲੋਕਾਂ ਲਈ ਮਿਸਾਲ ਵੀ ਕਾਈਮ ਕਰ ਜਾਂਦੇ ਹਨ।
ਤਾਜ਼ਾ ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਿਵਾਰ ਦੀ ਅਨੋਖੀ ਮਿਸਾਲ ਸਾਹਮਣੇ ਆਈ ਹੈ, ਇੱਥੇ ਦੇ ਮੁਹੱਲਾ ਬਹਿਲੋਲਪੁਰਾ ਦੀ ਰਹਿਣ ਵਾਲੀ ਸਾਢੇ 17 ਸਾਲਾਂ ਹਰਪ੍ਰੀਤ ਕੌਰ ਬੇਸ਼ੱਕ ਇਸ ਸੰਸਾਰ ਨੂੰ ਅਲਵਿਦਾ ਆਖ ਗਈ ਹੋਵੇ, ਪਰ ਉਸ ਦੇ ਪਰਿਵਾਰ ਵਲੋਂ ਆਪਣੀ ਧੀ ਦੇ ਅੰਗ ਦਾਨ ਕਰਕੇ ਆਪਣੀ ਧੀ ਨੂੰ ਜਿਉਂਦਾ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਹਰਪ੍ਰੀਤ ਦੀਆਂ ਦਾਨ ਕੀਤੀਆਂ ਦੋ ਕਿਡਨੀਆਂ ਤੇ ਲੀਵਰ ਹੁਣ ਇਸ ਦੁਨੀਆ ‘ਤੇ 3 ਲੋਕਾਂ ਨੂੰ ਨਵੀਂ ਜਿੰਦਗੀ ਦੇਣਗੇ।
ਦਰਅਸਲ ਹਰਪ੍ਰੀਤ ਕੌਰ ਛੱਤ ਤੋਂ ਕੱਪੜੇ ਉਤਾਰਨ ਗਈ ਸੀ। ਇਸ ਦੌਰਾਨ ਉਸ ਦਾ ਪੈਰ ਸਲਿਪ ਹੋ ਗਿਆ ਅਤੇ ਉਹ ਡਿੱਗ ਗਈ, ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਹਰਪ੍ਰੀਤ ਕੌਰ ਦੇ ਪਿਤਾ ਸੁਰਿੰਦਰ ਸਿੰਘ ਜੋ ਕਿੱਤੇ ਵਜੋਂ ਮੋਟਰ ਮਕੈਨਿਕ ਹਨ ਨੇ ਕਿਹਾ ਕਿ ਉਸ ਦੀ ਲਾਡਲੀ ਧੀ ਹਰਪ੍ਰੀਤ ਨੇ ਦੀਆਂ ਕਿਡਨੀਆਂ ਤੇ ਲੀਵਰ ਦਾਨ ਕਰਕੇ ਕਿਸੇ ਹੋਰ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਰੋਲ ਅਦਾ ਕੀਤਾ।
ਉਨ੍ਹਾਂ ਦੱਸਿਆ ਕਿ ਹਰਪ੍ਰੀਤ ਕੌਰ ਦੇ ਅੰਗਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਨ ਕੀਤਾ ਗਿਆ ਹੈ। ਦੱਸ ਦਈਏ ਕਿ ਸੁਰਿੰਦਰ ਸਿੰਘ ਨੇ ਦੱਸਿਆ ਕਿ 4 ਭੈਣ, ਭਰਾਵਾਂ ਚੋਂ ਸਭ ਤੋਂ ਵੱਡੀ ਉਸਦੀ ਬੇਟੀ ਹਰਪ੍ਰੀਤ ਕੌਰ ਬੀਸੀਏ ਕਰ ਰਹੀ ਸੀ।
ਮ੍ਰਿਤਕ ਹਰਪ੍ਰੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਜਾਣਕਾਰਾਂ ਚੋਂ ਪਿਛਲੇ ਹਫਤੇ ਹੀ ਇੱਕ ਹੋਰ ਮੌਤ ਹੋਈ, ਤੇ ਉਸ ਮਰੀਜ਼ ਦੀਆਂ ਵੀ ਦੋਵੇਂ ਕਿਡਨੀਆਂ ਖ਼ਰਾਬ ਸੀ। ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਨਾਲ ਜੂਝ ਰਿਹਾ ਸੀ ਇਸ ਕਰਕੇ ਹੀ ਉਨ੍ਹਾਂ ਦੇ ਪਰਿਵਾਰ ਨੇ ਫੈਸਲਾ ਲਿਆ ਕਿ ਜੇਕਰ ਉਹ ਆਪਣੀ ਲੜਕੀ ਦੀਆਂ ਕਿਡਨੀਆਂ ਦਾਨ ਕਰ ਦੇਣ ਤਾਂ ਇਹ ਕਿਸੇ ਹੋਰ ਨੂੰ ਜ਼ਿੰਦਗੀ ਜ਼ਰੂਰ ਦੇ ਸਕਣਗੀਆਂ।