Punjab News; ਲੁਧਿਆਣਾ ਦੇ ਜਵਾਹਰ ਕੈਂਪ ਇਲਾਕੇ ਵਿੱਚ ਦੇਰ ਰਾਤ ਇਕ ਕਾਰੋਬਾਰੀ ਦੇ ਘਰ ਦੇ ਬਾਹਰ ਮੋਟਰਸਾਈਕਲ ਸਵਾਰਾਂ ਨੇ ਘਰ ਦੇ ਦਰਵਾਜੇ ਤੇ ਪਿਸਤੌਲ ਨਾਲ ਫਾਇਰਿੰਗ ਕੀਤੀ। ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਇਸ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ, ਮੋਟਰਸਾਈਕਲ ਸਵਾਰ ਦੋ ਨੌਜਵਾਨ ਪੀੜਤ ਵਿਅਕਤੀ ਦੇ ਘਰ ਦੇ ਬਾਹਰ ਨਿਕਲਦੇ ਹਨ ਅਤੇ ਜਾਨ ਵੇਲੇ ਘਰ ਦੇ ਬਾਹਰ ਗੋਲੀ ਚਲਾਉਂਦੇ ਹਨ। ਇਸ ਮਾਮਲੇ ਦੇ ਵਿੱਚ ਪੀੜਤ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਮਾਮਲੇ ਦੇ ਵਿੱਚ ਜੋ ਲੋਕ ਸ਼ਾਮਿਲ ਸਨ, ਉਹਨਾਂ ‘ਚ ਸ਼ਾਮਿਲ ਸਾਥੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਨੂੰ ਅੰਜਾਮ ਦੇਣ ਦਾ ਕਾਰਨ ਰੰਜਿਸ਼ ਦੱਸਿਆ ਹੈ ਅਤੇ ਮਾਨਯੋਗ ਕੋਰਟ ਦੇ ਵਿੱਚ 22 ਜੁਲਾਈ ਨੂੰ ਉਸ ਦੀ ਗਵਾਹੀ ਹੈ। ਪੀੜਤ ਨੇ ਦੱਸਿਆ ਕੀ ਦੋਸ਼ੀ ਜਵਾਰ ਨਗਰ ਕੈਂਪ ਅਤੇ ਸ਼ਾਮ ਨਗਰ ਦੇ ਰਹਿਣ ਵਾਲੇ ਨੌਜਵਾਨ ਨੇ ਜਿਨਾਂ ਦੀ ਸੀਸੀਟੀਵੀ ਵਿੱਚ ਪਹਿਚਾਣ ਹੋਈ ਹੈ।
ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਪੁਲਿਸ ਨੇ ਦੱਸਿਆ ਕਿ ਜਵਾਹਰ ਨਗਰ ਕੈਂਪ ਦੇ ਵਿੱਚ ਘਟਨਾ ਵਾਪਰੀ ਹੈ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਦੀ ਫੁਟੇਜ ‘ਚ ਮੁਲਜ਼ਮਾਂ ਦੀ ਪਹਿਚਾਣ ਕਰਕੇ ਉਹਨਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।