Punjab Floods: ਭਾਰਤ-ਪਾਕਿਸਤਾਨ ਸਰਹੱਦ ਦੇ ਅਖੀਰਲੇ ਪਿੰਡ ਚੌਂਤਰਾ ‘ਚ ਇਸ ਸਮੇਂ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਹੋ ਚੁੱਕੇ ਹਨ। ਚੱਕਰੀ ਤੋਂ ਧੁੱਸੀ ਬੰਨ੍ਹ ਟੁੱਟਣ ਕਰਕੇ ਰਾਵੀ ਦਰਿਆ ਦਾ ਪਾਣੀ ਪਿੰਡ ਵਿੱਚ ਪਹੁੰਚਿਆ।
Last Village on Indo-Pak Border: ਪੰਜਾਬ ‘ਚ ਪਈ ਹੜ੍ਹ ਦੀ ਮਾਰ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਖਾਸ ਤੌਰ ‘ਤੇ ਪ੍ਰਭਾਵਿਤ ਹੋਇਆ। ਭਾਰਤ-ਪਾਕਿਸਤਾਨ ਸਰਹੱਦ ਦੇ ਅਖੀਰਲੇ ਪਿੰਡ ਚੌਂਤਰਾ ‘ਚ ਇਸ ਸਮੇਂ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਹੋ ਚੁੱਕੇ ਹਨ। ਚੱਕਰੀ ਤੋਂ ਧੁੱਸੀ ਬੰਨ੍ਹ ਟੁੱਟਣ ਕਰਕੇ ਰਾਵੀ ਦਰਿਆ ਦਾ ਪਾਣੀ ਪਿੰਡ ਵਿੱਚ ਪਹੁੰਚਿਆ, ਜਿਸ ਕਰਕੇ ਕਈ ਘਰ ਪਾਣੀ ‘ਚ ਡੁੱਬ ਗਏ।
ਹੜ੍ਹ ਦਾ ਪਾਣੀ ਪਿੰਡ ਆਉਣ ਤੋਂ ਬਾਅਦ ਲੋਕਾਂ ਦਾ ਪਿੰਡ ‘ਚ ਰਹਿਣਾ ਮੁਸ਼ਕਿਲ ਹੋ ਗਿਆ ਪਰ ਅੱਜ ਪਾਣੀ ਦਾ ਪੱਧਰ ਥੋੜਾ ਘਟਿਆ ਹੈ ਪਰ ਇਸ ਪਿੰਡ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਫੋਨ ‘ਤੇ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਉਣ ਦੀ ਗੁਹਾਰ ਲਗਾਈ।
ਸਰਹੱਦੀ ਪਿੰਡ ਤੱਕ ਪਹੁੰਚਣ ਲਈ ਆਉਣ-ਜਾਣ ਦੇ ਰਸਤੇ ‘ਚ ਨੋਮਣੀ ਨਾਲਾ ਹੋਣ ਕਰਕੇ ਨੋਮਣੀ ਨਾਲਾ ਪੂਰੇ ਉਫਾਨ ‘ਤੇ ਵਗ ਰਿਹਾ ਹੈ। ਅਤੇ ਪੁੱਲ ਦੇ ਉੱਪਰ ਤੋਂ ਪੰਜ ਤੋਂ ਛੇ ਫੁੱਟ ਪਾਣੀ ਭਰਿਆ ਹੋਇਆ ਜਿਸ ਕਰਕੇ ਟਰੈਕਟਰ ਵੀ ਉਥੋਂ ਨਹੀਂ ਨਿਕਲ ਸਕਦਾ। ਹੁਣ ਸਿਰਫ ਇੱਕ ਬੋਟ ਹੀ ਆਉਣ ਜਾਣ ਦਾ ਆਖਰੀ ਜ਼ਰੀਆ ਹੈ।
ਪ੍ਰਸ਼ਾਸਨ ਨੇ ਪਿੰਡ ਵਾਲਿਆਂ ਨੇ ਮੰਗੀ ਬੋਟ
ਪਿੰਡ ਦੇ ਸਰਪੰਚ ਚਰਨਜੀਤ ਸਿੰਘ ਨੇ ਫੋਨ ‘ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ। ਕਈ ਬਜ਼ੁਰਗ ਪਿੰਡ ‘ਚ ਬਿਮਾਰ ਹਨ, ਘਰਾਂ ‘ਚ ਸਿਲੰਡਰ ਖ਼ਤਮ ਹੋ ਚੁੱਕੇ ਹਨ। ਪਿਛਲੇ ਕਈ ਦਿਨ ਤੋਂ ਪਿੰਡ ਦੇ ਵਿੱਚ ਲਾਈਟ ਨਹੀਂ ਹੈ ਜਿਸ ਕਰਕੇ ਵੱਡੀ ਪਰੇਸ਼ਾਨੀ ਸਾਹਮਣੇ ਨਜ਼ਰ ਆ ਰਹੀ ਹੈ।
ਪਿੰਡ ‘ਚ ਇੱਕ ਘਰ ਦੇ ਵਿੱਚ ਵਿਆਹ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਜਾਨ ਜੋਖਿਮ ਦੇ ਵਿੱਚ ਪਾ ਕੇ ਬੋਟ ‘ਚ ਸਵਾਰ ਹੋ ਕੇ ਕੁਝ ਲੋਕ ਭੇਜੇ ਤਾਂ ਗਏ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਕੁਝ ਦਿਨ ਤੱਕ ਵੋਟ ਦੀ ਸੁਵਿਧਾ ਹੀ ਦੇ ਦਿੱਤੀ ਜਾਵੇ ਤਾਂ ਜੋ ਜ਼ਰੂਰੀ ਸਮਾਨ ਲਿਆਉਣ ਲਈ ਅਤੇ ਪਿੰਡ ਤੋਂ ਬਾਹਰ ਆ-ਜਾ ਸਕਣ।
ਇਸ ਵਕਤ ਹਾਲਾਤ ਇਹ ਹਨ ਕਿ ਇਸ ਬਾਰੇ ਜਦੋਂ ਐਸਡੀਐਮ ਦੀਨਾ ਨਗਰ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂਂ ਨੇ ਕਿਹਾ ਕਿ ਉਹ ਜਲਦ ਹੀ ਆਰਮੀ ਵੋਟ ਉੱਥੇ ਭਿਜਵਾ ਰਹੇ ਹਨ। ਜਿਸ ਘਰ ‘ਚ ਵਿਆਹ ਹੈ ਉਨ੍ਹਾਂ ਦੀ ਵੀ ਹਰ ਸੰਭਵ ਮਦਦ ਕੀਤੀ ਜਾਵੇਗੀ।