Ferozepur Flood Fear; ਸਤਲੁਜ ਦਰਿਆ ਵਿੱਚ ਲਗਾਤਾਰ ਵੱਧ ਰਹੇ ਹੜ ਦੇ ਪਾਣੀ ਨੇ ਫਿਰੋਜ਼ਪੁਰ ਸ਼ਹਿਰ ਵਾਸੀਆਂ ਦੀਆਂ ਵੀ ਚਿੰਤਾਵਾਂ ਵਧਾ ਦਿੱਤੀਆਂ ਹਨ। ਫਿਰੋਜ਼ਪੁਰ ਸ਼ਹਿਰ ਦੇ ਨਾਲ ਲੱਗਦਾ ਪਿੰਡ ਹਬੀਬਕੇ ਦੇ ਨੇੜਿਓ ਪਾਣੀ ਦੇ ਤੇਜ਼ ਬਹਾ ਹੋਣ ਕਾਰਨ ਖੁਰਨਾ ਸ਼ੁਰੂ ਹੋ ਗਿਆ ਹੈ। ਜਿਸ ਨੂੰ ਬੰਨਣ ਲਈ ਪ੍ਰਸ਼ਾਸਨ ਵੱਲੋਂ ਹੁਣ ਆਰਮੀ ਨੂੰ ਲਗਾਇਆ ਗਿਆ ਹੈ। ਆਰਮੀ ਦੇ ਨਾਲ ਪਿੰਡ ਵਾਲੇ ਵੀ ਇਸ ਨੂੰ ਜਲਦੀ ਤੋਂ ਜਲਦੀ ਬੰਨਣ ਵਿੱਚ ਲੱਗੇ ਹੋਏ ਨੇ ਤਾਂ ਕਿ ਇਹ ਬਨ ਬਚ ਜਾਵੇ ਜੇਕਰ ਇਹ ਬੰਨ ਟੁੱਟਦਾ ਹੈ ਤਾਂ ਫਿਰੋਜ਼ਪੁਰ ਸ਼ਹਿਰ ਸਣੇ ਹੋਰ ਕਈ ਪਿੰਡ ਇਸ ਦ ਚਪੇਟ ਵਿੱਚ ਆਣਗੇ ਅਤੇ ਵੱਡੇ ਨੁਕਸਾਨ ਦਾ ਖਦਸ਼ਾ ਬਣਿਆ ਹੋਇਆ ਹੈ , ਜ਼ਿਕਰਯੋਗ ਇਹ ਹੈ ਕਿ ਸਾਲ 1988 ਵਿੱਚ ਜਦੋਂ ਪਹਿਲਾਂ ਫਿਰੋਜ਼ਪੁਰ ਵਿੱਚ ਹੜ ਆਏ ਸਨ ਤਾਂ ਇਸੇ ਜਗ੍ਹਾ ਤੋਂ ਹੀ ਸਤਲੁਜ ਦਰਿਆ ਤੇ ਬਣਿਆ ਬੰਨ ਟੁੱਟਾ ਸੀ ਜਿਸ ਨਾਲ ਫਿਰੋਜ਼ਪੁਰ ਸ਼ਹਿਰ ਵਿੱਚ ਬਾੜ ਆਈ ਸੀ ਅਤੇ ਅੱਠ ਤੋਂ 10 ਫੁੱਟ ਪਾਣੀ ਭਰ ਗਿਆ ਸੀ ਇੱਕ ਵਾਰ ਫਿਰ ਹੁਣ ਫਿਰੋਜ਼ਪੁਰ ਸ਼ਹਿਰ ਤੇ ਦੁਬਾਰਾ ਹੜ ਦਾ ਖਤਰਾ ਮੰਡਰਾਣ ਲੱਗ ਪਿਆ , ਹਾਲਾਂਕਿ ਆਰਮੀ ਵੱਲੋਂ ਲਗਾਤਾਰ ਇਸ ਬੰਨ ਨੂੰ ਮਜਬੂਤ ਕਰਨ ਲਈ ਪ੍ਰਿਆਸ ਕੀਤੇ ਜਾ ਰਹੇ ਨੇ ਪਰ ਖਤਰਾ ਅਜੇ ਵੀ ਬਣਿਆ ਹੋਇਆ ਹੈ , ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ ਟੁੱਟਦਾ ਹੈ ਤਾਂ ਸੱਤ ਤੋਂ ਅੱਠ ਪਿੰਡ ਸਨੇ ਫਿਰੋਜ਼ਪੁਰ ਸ਼ਹਿਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਵੇਗਾ ਅਤੇ 1988 ਤੋਂ ਵੀ ਬਦਤਰ ਹਾਲਾਤ ਬਣ ਜਾਣਗੇ ਜਦੋਂ ਹੜ ਵਿੱਚ ਪੂਰਾ ਸ਼ਹਿਰ ਡੁੱਬ ਗਿਆ ਸੀ

ਪੰਜਾਬ ’ਚ ਭਾਰੀ ਮੀਂਹ ਦਾ ਕਹਿਰ ਜਾਰੀ 7 ਸਤੰਬਰ ਤੱਕ ਵਧਾਈਆਂ ਗਈਆਂ ਸਕੂਲਾਂ ’ਚ ਛੁੱਟੀਆਂ
ਪੰਜਾਬ ’ਚ ਭਾਰੀ ਮੀਂਹ ਦਾ ਕਹਿਰ ਜਾਰੀ 7 ਸਤੰਬਰ ਤੱਕ ਵਧਾਈਆਂ ਗਈਆਂ ਸਕੂਲਾਂ ’ਚ ਛੁੱਟੀਆਂ