11,000 ਤੋਂ ਵੱਧ ਲੋਕਾਂ ਦਾ ਰੈਸਕਿਊ, 3 ਲੱਖ ਏਕੜ ਜ਼ਮੀਨ ਹੜ੍ਹ ਨਾਲ ਤਬਾਹ, 7 ਜ਼ਿਲੇ ਗੰਭੀਰ ਪ੍ਰਭਾਵਿਤ
ਪੰਜਾਬ ਵਿੱਚ ਹੜ੍ਹਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਪਾਣੀ ਦੇ ਪੱਧਰ ਵਧਣ ਕਾਰਨ 1018 ਪਿੰਡ ਪੂਰੀ ਤਰ੍ਹਾਂ ਡੁੱਬ ਗਏ ਹਨ। ਪਿਛਲੇ 5 ਦਿਨਾਂ ਵਿੱਚ ਹੜ੍ਹਾਂ ਵਿੱਚ 23 ਲੋਕਾਂ ਦੀ ਜਾਨ ਗਈ ਹੈ।
ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ, 11,330 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ, ਜਦੋਂ ਕਿ 3 ਲੱਖ ਏਕੜ ਤੋਂ ਵੱਧ ਫਸਲਾਂ ਅਤੇ ਜ਼ਮੀਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹੜ੍ਹਾਂ ਕਾਰਨ ਸੈਂਕੜੇ ਜਾਨਵਰ ਵੀ ਮਰ ਗਏ ਹਨ ਜਾਂ ਬਚਾਅ ਦੀ ਉਡੀਕ ਕਰ ਰਹੇ ਹਨ।
ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ:
- ਗੁਰਦਾਸਪੁਰ
- ਪਠਾਨਕੋਟ
- ਹੁਸ਼ਿਆਰਪੁਰ
- ਤਰਨਤਾਰਨ
- ਕਪੂਰਥਲਾ
- ਫਿਰੋਜ਼ਪੁਰ
- ਬਰਨਾਲਾ ਅਤੇ ਮੋਗਾ ਦੇ ਕੁਝ ਹਿੱਸੇ
87 ਰਾਹਤ ਕੈਂਪ ਸਥਾਪਤ ਕੀਤੇ ਗਏ, 4700 ਤੋਂ ਵੱਧ ਲੋਕਾਂ ਨੂੰ ਲਾਭ ਹੋਇਆ
ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੰਜਾਬ ਸਰਕਾਰ ਵੱਲੋਂ 87 ਰਾਹਤ ਕੈਂਪ ਚਲਾਏ ਜਾ ਰਹੇ ਹਨ। ਹਨ, ਜਿਥੇ 4729 ਵਿਅਕਤੀ ਅਸਥਾਈ ਰਿਹਾਇਸ਼ ਵਿਚ ਹਨ। ਇਨ੍ਹਾਂ ਕੈਂਪਾਂ ਵਿੱਚ ਖਾਣ-ਪੀਣ, ਦਵਾਈਆਂ ਅਤੇ ਸਿਹਤ ਸਹੂਲਤਾਂ ਦੀ ਉਪਲਬਧਤਾ ਬਣਾਈ ਜਾ ਰਹੀ ਹੈ।
ਡੈਮਾਂ ਤੋਂ ਪਾਣੀ ਛੱਡਣ ਕਾਰਨ ਹੋਈ ਵਧੀਕ ਤਬਾਹੀ:
ਭਾਖੜਾ-ਨੰਗਲ ਅਤੇ ਹੋਰ ਡੈਮਾਂ ਤੋਂ ਨਿਕਲਿਆ ਲੱਖਾਂ ਕਿਊਸਿਕ ਪਾਣੀ:
- ਪੌਂਗ ਡੈਮ: 1391.05 ਫੁੱਟ ਪਾਣੀ ਪੱਧਰ (11 ਫੁੱਟ ਖ਼ਤਰੇ ਤੋਂ ਵੱਧ)
1,05,854 ਕਿਊਸਿਕ ਪਾਣੀ ਛੱਡਿਆ ਗਿਆ - ਰਣਜੀਤ ਸਾਗਰ ਡੈਮ: 524.96 ਮੀਟਰ ਪਾਣੀ ਪੱਧਰ
- 51,116 ਕਿਊਸਿਕ ਪਾਣੀ ਛੱਡਿਆ ਗਿਆ
- ਗੋਬਿੰਦ ਸਾਗਰ ਝੀਲ: 1672.12 ਫੁੱਟ (ਖ਼ਤਰੇ ਦਾ ਨਿਸ਼ਾਨ: 1680 ਫੁੱਟ)
54,076 ਕਿਊਸਿਕ ਪਾਣੀ ਛੱਡਿਆ ਗਿਆ
ਨਦੀਆਂ ਦੀ ਸਥਿਤੀ:
ਘੱਗਰ, ਟਾਂਗਰੀ ਅਤੇ ਮਾਰਕੰਡਾ: ਪਾਣੀ ਦਾ ਪੱਧਰ ਆਮ ਨਾਲੋਂ 8-10 ਫੁੱਟ ਉੱਚਾ ਹੈ, ਪਰ ਹੁਣ ਤੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ।
ਹੇਠਲੇ ਇਲਾਕਿਆਂ ਨੂੰ ਅਲਰਟ ਤੇ ਇਵੈਕੁਏਸ਼ਨ ਦੀ ਸਲਾਹ
ਪਟਿਆਲਾ ਦੇ ਦੇਵੀਗੜ੍ਹ, ਭੁਨਰਹੇੜੀ, ਗੁਹਲਾ, ਚੀਕਾ ਇਲਾਕਿਆਂ ਵਿੱਚ ਲੋਕਾਂ ਨੂੰ ਨੀਵੀਂ ਥਾਵਾਂ ਤੋਂ ਉੱਚੀਆਂ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।
ਸਰਕਾਰ ਵੱਲੋਂ ਜਾਰੀ ਸੂਚਨਾ:
“ਸਾਰੇ ਲੋਕ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਦੂਰ ਰਹਿਣ। ਅਜਿਹੀ ਸਥਿਤੀ ਵਿੱਚ ਸਰਕਾਰੀ ਦਸਤਾਵੇਜ਼ਾਂ ਅਤੇ ਮੌਖਿਕ ਸੁਚਨਾਵਾਂ ਤੇ ਧਿਆਨ ਦਿੱਤਾ ਜਾਵੇ। ਹੜ੍ਹ ਰਾਹਤ ਲਾਈਨ ਤੇ ਸੰਪਰਕ ਕਰੋ ਜੇਕਰ ਮਦਦ ਦੀ ਲੋੜ ਹੋਵੇ।“