Banner
Banner

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਲਈ ਹੜ੍ਹ ਕੰਟਰੋਲ ਨੰਬਰ ਜਾਰੀ, ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ

ਹੜ੍ਹਾਂ ਦੌਰਾਨ ਜ਼ਰੂਰੀ ਰਾਹਤ ਤੇ ਸਹਾਇਤਾ ਲਈ ਦਿਨ-ਰਾਤ ਕੰਮ ਕਰ ਰਹੇ ਨੇ ਕਨਟਰੋਲ ਰੂਮ Punjab Government Alert: ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਇਨ੍ਹਾਂ ਪ੍ਰਤੀਕੂਲ ਹਾਲਤਾਂ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ਨੇ ਹਰੇਕ ਜ਼ਿਲ੍ਹੇ ਲਈ ਹੜ੍ਹ ਐਮਰਜੈਂਸੀ ਕੰਟਰੋਲ ਨੰਬਰ ਜਾਰੀ ਕੀਤੇ ਹਨ। […]
Khushi
By : Updated On: 01 Sep 2025 11:33:AM
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਲਈ ਹੜ੍ਹ ਕੰਟਰੋਲ ਨੰਬਰ ਜਾਰੀ, ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ

ਹੜ੍ਹਾਂ ਦੌਰਾਨ ਜ਼ਰੂਰੀ ਰਾਹਤ ਤੇ ਸਹਾਇਤਾ ਲਈ ਦਿਨ-ਰਾਤ ਕੰਮ ਕਰ ਰਹੇ ਨੇ ਕਨਟਰੋਲ ਰੂਮ

Punjab Government Alert: ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਇਨ੍ਹਾਂ ਪ੍ਰਤੀਕੂਲ ਹਾਲਤਾਂ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ਨੇ ਹਰੇਕ ਜ਼ਿਲ੍ਹੇ ਲਈ ਹੜ੍ਹ ਐਮਰਜੈਂਸੀ ਕੰਟਰੋਲ ਨੰਬਰ ਜਾਰੀ ਕੀਤੇ ਹਨ।

ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਆਪਣੇ ਜ਼ਿਲ੍ਹੇ ਦੇ ਹੈਲਪਲਾਈਨ ਨੰਬਰ ‘ਤੇ ਸੰਪਰਕ ਕਰਨ।

ਸਰਕਾਰ ਵੱਲੋਂ ਕੀਤੇ ਗਏ ਮੁੱਖ ਉਪਾਅ:

  • ਹਰ ਜ਼ਿਲ੍ਹੇ ‘ਚ 24 ਘੰਟੇ ਕਾਰਜਸ਼ੀਲ ਕੰਟਰੋਲ ਰੂਮ
  • ਆਧੁਨਿਕ ਸੰਚਾਰ ਪ੍ਰਣਾਲੀਆਂ ਨਾਲ ਲੈਸ ਕਮਰੇ
  • ਤਜਰਬੇਕਾਰ ਟੀਮਾਂ ਰਾਹਤ ਕਾਰਜਾਂ ਲਈ ਤਿਆਰ
  • ਹੜ੍ਹ ਰੋਕਥਾਮ ਤੇ ਜਵਾਬੀ ਪ੍ਰਤੀਕਿਰਿਆ ਲਈ ਵਿਸ਼ੇਸ਼ ਪ੍ਰੋਟੋਕੋਲ ਲਾਗੂ
  •  ਲੋਕਾਂ ਨੂੰ ਸੰਵੇਦਨਸ਼ੀਲ ਇਲਾਕਿਆਂ ‘ਚੋਂ ਸਮੇਂ ਸਿਰ ਬਾਹਰ ਕੱਢਣ ਦੀ ਤਿਆਰੀ

 ਹਰੇਕ ਜ਼ਿਲ੍ਹੇ ਦੇ ਹੜ੍ਹ ਕੰਟਰੋਲ ਨੰਬਰ –

ਜ਼ਿਲ੍ਹਾਕੰਟਰੋਲ ਰੂਮ ਨੰਬਰ
ਲੁਧਿਆਣਾ0161-2433100
ਰੋਪੜ01881-221157
ਗੁਰਦਾਸਪੁਰ01874-266376, 18001801852
ਮਾਨਸਾ01652-229082
ਪਠਾਨਕੋਟ0186-2346944, 97791-02351
ਅੰਮ੍ਰਿਤਸਰ0183-2229125
ਤਰਨ ਤਾਰਨ01852-224107
ਹੁਸ਼ਿਆਰਪੁਰ01882-220412
ਜਲੰਧਰ0181-2224417, 94176-57802
ਐਸ.ਬੀ.ਐਸ ਨਗਰ01823-220645
ਸੰਗਰੂਰ01672-234196
ਪਟਿਆਲਾ0175-2350550, 2358550
ਐਸ.ਏ.ਐਸ ਨਗਰ (ਮੋਹਾਲੀ)0172-2219506
ਸ੍ਰੀ ਮੁਕਤਸਰ ਸਾਹਿਬ01633-260341
ਫਰੀਦਕੋਟ01639-250338
ਫਾਜ਼ਿਲਕਾ01638-262153
ਫਿਰੋਜ਼ਪੁਰ01632-245366
ਬਰਨਾਲਾ01679-233031
ਬਠਿੰਡਾ0164-2862100, 0164-2862101
ਕਪੂਰਥਲਾ01822-231990
ਫਤਹਿਗੜ੍ਹ ਸਾਹਿਬ01763-232838
ਮੋਗਾ01636-235206
ਮਾਲੇਰਕੋਟਲਾ01675-252003

ਲੋਕਾਂ ਲਈ ਅਪੀਲ:

ਸਰਕਾਰ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਕਿਸੇ ਵੀ ਹੜ੍ਹ ਜਾਂ ਮੌਸਮੀ ਵਿਪਤਾ ਦੀ ਸਥਿਤੀ ‘ਚ ਗੈਰ-ਜ਼ਰੂਰੀ ਤੌਰ ‘ਤੇ ਘਰ ਤੋਂ ਨਾ ਨਿਕਲੋ। ਜੇ ਤੁਹਾਨੂੰ ਰਾਹਤ ਜਾਂ ਸਹਾਇਤਾ ਦੀ ਲੋੜ ਹੋਵੇ, ਤਾਂ ਉਪਰੋਕਤ ਨੰਬਰਾਂ ‘ਤੇ ਤੁਰੰਤ ਸੰਪਰਕ ਕਰੋ।

Read Latest News and Breaking News at Daily Post TV, Browse for more News

Ad
Ad