Raids by the Food Supply Department; ਫੂਡ ਸਪਲਾਈ ਟੀਮ ਵੱਲੋਂ ਕੈਲਾਸ਼ ਨਗਰ ਰੋਡ ਬਾਜੜਾ ਕਲੋਨੀ ਪ੍ਰੀਤ ਵਿਹਾਰ ਵਿਖੇ ਗੰਦੇ ਹਾਲਾਤਾਂ ਵਿੱਚ ਪ੍ਰਵਾਸੀਆਂ ਵੱਲੋਂ ਬਣ ਰਹੇ ਖਾਣੇ ਤੇ ਛਾਪੇਮਾਰੀ ਕੀਤੀ ਗਈ। ਇਸ ਮੌਕੇ ਤੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਅਤੇ ਗਲੋਬਲ ਹਿਊਮਨ ਰਾਈਟਸ ਕਰਨੈਲ ਸਿੰਘ ਮੌਕੇ ਤੇ ਪੁੱਜੇ ਉਹਨਾਂ ਕਿਹਾ ਕਿ ਇਹਨਾਂ ਪ੍ਰਵਾਸੀਆਂ ਵੱਲੋਂ ਜੋ ਹਾਲਾਤਾਂ ਵਿੱਚ ਜੰਕ ਫੂਡ ਬਣਾ ਕੇ ਲੋਕਾਂ ਨੂੰ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜੋ ਬਹੁਤ ਹੀ ਮੰਦਭਾਗਾ ਹੈ ਉਹਨਾਂ ਕਿਹਾ ਕਿ ਅਸੀਂ ਕਿਸੇ ਨੂੰ ਵੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿਆਂਗੇ ਉਹਨਾਂ ਕਿਹਾ ਕਿ ਇੰਨੇ ਮਾੜੇ ਹਾਲਾਤਾਂ ਵਿੱਚ ਖਾਣੇ ਨੂੰ ਬਣਾ ਕੇ ਜੋ ਇਹ ਪ੍ਰਵਾਸੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ l ਆਜਾਦ ਨੇ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਨੂੰ ਅਪੀਲ ਕੀਤੀ ਕਿ ਜੰਕ ਫੂਡ ਬਣਾਉਣ ਵਾਲਿਆਂ ਤੇ ਪੂਰਨ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਇਸ ਮੌਕੇ ਫੂਡ ਸਪਲਾਈ ਟੀਮ ਵੱਲੋਂ ਗੰਦੇ ਹਾਲਾਤਾਂ ਵਿੱਚ ਬਣ ਰਹੇ ਖਾਣੇ ਨੂੰ ਕੂੜੇ ਵਿੱਚ ਸੁੱਟਵਾਇਆ ਗਿਆ l ਟੀਮ ਵੱਲੋਂ ਬਣ ਰਹੇ ਖਾਣੇ ਦੇ ਸੈਂਪਲ ਭਰੇ ਗਏ ਅਤੇ ਉਹਨਾਂ ਕਿਹਾ ਕਿ ਜੋ ਵੀ ਬਣਦੀ ਕਾਰਵਾਈ ਹੈ ਇਹਨਾਂ ਤੇ ਕੀਤੀ ਜਾਵੇਗੀ l

ਦੇਸ਼ ਵਿੱਚ ਉਦਯੋਗਾਂ ਲਈ ਪੰਜਾਬ ਸਭ ਤੋਂ ਵਧੀਆ ਮੇਜ਼ਬਾਨ ਹੋਵੇਗਾ: ਸੰਜੀਵ ਅਰੋੜਾ
ਲੁਧਿਆਣਾ: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸ਼ਨੀਵਾਰ ਸ਼ਾਮ ਨੂੰ ਏਵਨ ਸਾਈਕਲਜ਼ ਕੰਪਲੈਕਸ ਵਿਖੇ ਪ੍ਰਮੁੱਖ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਉਦਯੋਗ ਦੀਆਂ ਸਮੱਸਿਆਵਾਂ ਸੁਣੀਆਂ। ਵੱਖ-ਵੱਖ ਪ੍ਰਮੁੱਖ ਉਦਯੋਗਪਤੀਆਂ ਓਂਕਾਰ ਸਿੰਘ ਪਾਹਵਾ, ਰਾਹੁਲ ਆਹੂਜਾ, ਐਸ.ਸੀ. ਰਲਹਨ, ਜੇ.ਆਰ. ਸਿੰਘਲ, ਸੰਜੀਵ...