Cyber Fraud: ਪੀੜਤ ਅਸ਼ਵਨੀ ਬੇਦੀ ਨੇ ਦੱਸਿਆ ਕਿ 18 ਅਗਸਤ ਨੂੰ ਜੱਦ ਉਹ ਆਪਣੇ ਘਰ ਬੈਠੇ ਰੋਟੀ ਖਾ ਰਹੇ ਸਨ ਤਾਂ ਉਹਨਾਂ ਦੇ ਮੋਬਾਈਲ ਦੇ ਉੱਤੇ ਮੈਸੇਜ ਆਇਆ।
Cyber Fraud in Sri Muktsar Sahib: ਅੱਜ ਕੱਲ੍ਹ ਲੋਕਾਂ ਨਾਲ ਸਾਈਬਰ ਠੱਗੀ ਹੋਣੀ ਕੁਝ ਨਵਾੰ ਨਹੀੰ ਜਾਪਦੀ, ਤਾਜ਼ਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਬਿਜਲੀ ਬੋਰਡ ਦੇ ਸਾਬਕਾ ਮੁਲਾਜ਼ਮ ਨਾਲ 9 ਲੱਖ ਦੀ ਠੱਗੀ ਹੋਈ ਹੈ। ਪੀੜਤ ਅਸ਼ਵਨੀ ਬੇਦੀ ਨੇ ਦੱਸਿਆ ਕਿ 18 ਅਗਸਤ ਨੂੰ ਜੱਦ ਉਹ ਆਪਣੇ ਘਰ ਬੈਠੇ ਰੋਟੀ ਖਾ ਰਹੇ ਸਨ ਤਾਂ ਉਹਨਾਂ ਦੇ ਮੋਬਾਈਲ ਦੇ ਉੱਤੇ ਮੈਸੇਜ ਆਇਆ ਕਿ ਉਹਨਾਂ ਦੇ ਖਾਤੇ ਵਿੱਚੋਂ ਪੰਜ ਹਜਾਰ ਰੁਪਏ ਕੱਟੇ ਗਏ ਨੇ, ਤੇ ਉਹਨਾੰ ਨੇ ਤੁਰੰਤ ਹੀ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਵਿੱਚ ਜਾ ਕੇ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਦੇ ਖਾਤੇ ਵਿੱਚੋਂ 5000 ਰੁਪਇਆ ਕੱਟਿਆ ਗਿਆ ਹੈ।
ਬੈਂਕ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਉਹਨਾਂ ਦੇ ਬੈਂਕ ਖਾਤੇ ਨੂੰ ਫਰੀਜ ਕਰ ਦਿੱਤਾ ਗਿਆ ਹੈ ਪਰ ਉਹਨਾਂ ਵੱਲੋਂ ਉਸੇ ਖਾਤੇ ਵਿੱਚ 9 ਲੱਖ ਰੁਪਏ ਦੀ ਐਫ.ਡੀ ਕਰਵਾਈ ਹੋਈ ਸੀ ਉਸ ਵੱਲ ਨਾ ਧਿਆਨ ਦਿੰਦਿਆਂ ਹੋਇਆ ਅਗਲੇ ਦਿਨ ਉਸ ਦੀ ਐਫਡੀ ਵਿੱਚੋਂ ਲੋਨ ਕਰਾ ਕੇ ਸਾਰੇ ਪੈਸੇ ਕਢਵਾ ਦਿੱਤੇ ਗਏ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ ਰਕਮ 8 ਲੱਖ 92 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ ਪਰ ਜਦੋਂ ਉਹ ਆਪਣੇ ਪੈਸੇ ਕਢਵਾਉਣ ਗਏ ਤਾਂ ਬੈਂਕ ਨੇ ਉਲਟਾ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਸ਼ਤ ਭਰਨ ਵਾਸਤੇ ਤਿਆਰ ਹੋ ਜਾਵੋ। ਪੀੜਤ ਅਸ਼ਵਨੀ ਕੁਮਾਰ ਵੱਲੋਂ ਇਸ ਸਾਰੀ ਘਟਨਾ ਬਾਰੇ ਸਾਈਬਰ ਸੈਲ ਨੂੰ ਸੂਚਿਤ ਕੀਤਾ ਗਿਆ।