Punjab News; ਬਠਿੰਡਾ ਦੇ ਅਮਰੀਕ ਸਿੰਘ ਰੋਡ ਦੇ ਉੱਪਰ ਇੱਕ ਸਕੂਟਰੀ ਸਵਾਰ ਨੌਜਵਾਨ ਦੇ ਪਾਸੋ ਕਾਰ ਸਵਾਰ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਲੁਟੇਰਿਆਂ ਵੱਲੋਂ 20 ਲੱਖ ਰੁਪਏ ਦੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇਸ ਲੁੱਟ ਖੋਹ ਦੀ ਵਾਰਦਾਤ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਅਤੇ ਉੱਚ ਅਧਿਕਾਰੀ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਮੌਜੂਦ ਮੌਕਾ ਗਵਾਹ ਦੇ ਵੱਲੋਂ ਦੱਸਿਆ ਗਿਆ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਚਾਰ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਪਹਿਲਾਂ ਸਕੂਟਰੀ ਚਾਲਕ ਦੇ ਵਿੱਚ ਗੱਡੀ ਮਾਰੀ ਗਈ ਜਿਸ ਤੋਂ ਬਾਅਦ ਜਦੋਂ ਸਕੂਟਰੀ ਸਵਾਰ ਨੌਜਵਾਨ ਲੜਕਾ ਸਾਈਡ ਤੇ ਹੋ ਗਿਆ ਤਾਂ ਉਸ ਤੋਂ ਬਾਅਦ ਉਤਰ ਕੇ ਆਏ ਨਿਹੰਗ ਬਾਣੇ ਦੇ ਵਿੱਚ ਲੁਟੇਰਿਆਂ ਨੇ 20 ਲੱਖ ਰੁਪਏ ਦੀ ਨੌਜਵਾਨ ਦੇ ਪਾਸਿਓਂ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ।
ਹਾਲਾਂਕਿ ਇਸ ਪੂਰੇ ਮੌਕੇ ਨੂੰ ਜਾਂਚ ਕਰਨ ਦੇ ਲਈ ਐਸਪੀ ਸਿਟੀ ਮੌਕੇ ਦੇ ਉੱਤੇ ਪਹੁੰਚੇ ਨੇ ਜਿਸ ਦੌਰਾਨ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ ਅਤੇ ਉਹ ਜਾਂਚ ਕਰਨ ਦੇ ਲਈ ਪਹੁੰਚੇ ਹਨ ਤੇ ਮੁਢਲੀ ਤਫਦੀਸ਼ ਦੇ ਵਿੱਚ ਇਹੀ ਪਤਾ ਲੱਗ ਗਿਆ ਹੈ ਕਿ ਉਹ ਨਿਹੰਗ ਬਾਣੇ ਦੇ ਵਿੱਚ ਆਏ ਲੁਟੇਰੇ ਸੀ ਜਿਨਾਂ ਦੀ ਤਬਦੀਸ਼ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਐਂਗਲ ਤੋਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਅਤੇ ਮੁਦਈ ਦੇ ਦੱਸਣ ਮੁਤਾਬਕ ਇਸ ਤੋਂ 20 ਲੱਖ ਰੁਪਏ ਦੀ ਲੁੱਟ ਹੋਈ ਹੈ