Punjab Crime News: ਪਟਿਆਲਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪਟਿਆਲਾ ਹਲਕਾ ਦੇ ਰਾਜਪੁਰਾ ਦੇ ਰੇਲਵੇ ਲਾਈਨਾਂ ਤੋਂ ਇਕ 17 ਸਾਲਾ ਨਵਜੋਤ ਨਾਮ ਦੇ ਨਾਬਾਲਗ ਮੁੰਡੇ ਦੀ 2 ਹਿੱਸਿਆਂ ਵਿਚ ਲਾਸ਼ ਬਰਾਮਦ ਹੋਈ, ਜਿਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਮ੍ਰਿਤਕ ਨੌਜਵਾਨ ਦਾ ਇਸ ਦੇ ਹੀ ਸਾਥੀ ਨੇ ਕਤਲ ਕੀਤਾ ਹੈ। ਉਸ ਦੀ ਉਮਰ ਤਕਰੀਬਨ 16 ਸਾਲ ਦੀ ਹੈ ਜਿਸ ਦਾ ਨਾਮ ਅਮਨਜੋਤ ਸਿੰਘ ਹੈ।
ਇਸ ਕਤਲ ਦੀ ਵਜ੍ਹਾ ਜਾਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਕਿਉਂਕਿ ਮ੍ਰਿਤਕ ਨਵਜੋਤ ਦਾ ਕਤਲ ਸਿਰਫ ਇੱਕ ਆਈ ਫੋਨ 11 ਕਰਕੇ ਕੀਤਾ ਗਿਆ, ਜਿਸ ਦਿਨ ਨਵਜੋਤ ਦਾ ਕਤਲ ਕੀਤਾ ਗਿਆ ਹੈ, ਉਸ ਤੋਂ ਇੱਕ ਦਿਨ ਪਹਿਲਾਂ ਨਵਜੋਤ ਦਾ ਜਨਮਦਿਨ ਸੀ ਅਤੇ ਉਸਨੇ ਆਪਣੇ ਦੋਸਤ ਦੇ ਨਾਲ ਬਾਹਰ ਆਪਣਾ ਜਨਮ ਦਿਨ ਮਨਾਇਆ ਸੀ। 24 ਤਾਰੀਖ਼ ਨੂੰ ਨਵਜੋਤ ਦਾ ਜਨਮਦਿਨ ਸੀ ਅਤੇ 25 ਨੂੰ ਉਸ ਨੇ ਆਪਣੇ ਘਰ ਪਰਿਵਾਰ ਨੂੰ ਫੋਨ ਕੀਤਾ ਕਿ ਮੈਂ ਬਾਹਰ ਆਪਣੇ ਦੋਸਤਾਂ ਨਾਲ ਹਰਿਦੁਆਰ ਘੁੰਮਣ ਜਾ ਰਿਹਾ ਹਾਂ ਮੈਂ 2 ਦਿਨ ਬਾਅਦ ਵਾਪਸ ਆਵਾਂਗਾ। ਫਿਰ ਕੁਝ ਸਮੇਂ ਬਾਅਦ ਨਵਜੋਤ ਨੇ ਘਰ ਫੋਨ ਕਰਕੇ ਕਿਹਾ ਕਿ ਮੈਂ ਉੱਥੇ ਨਹੀਂ ਜਾ ਰਿਹਾ ਮੈਂ ਘਰ ਵਾਪਸ ਆ ਰਿਹਾ ਹਾਂ ਪਰ ਉਹ ਵਾਪਸ ਨਹੀਂ ਆਇਆ।
ਇਸ ਤੋਂ ਬਾਅਦ ਜਦੋਂ ਉਹ ਕਾਫੀ ਦੇਰ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਹੋ ਗਿਆ ਹੈ। ਕਤਲ ਕਰਨ ਮਗਰੋਂ ਸਰੀਰ ਦੇ ਦੋ ਹਿੱਸੇ ਕਰਕੇ ਉਸਨੂੰ ਰੇਲਵੇ ਟਰੈਕ ‘ਤੇ ਸੁੱਟ ਦਿੱਤਾ ਗਿਆ। ਫਿਲਹਾਲ ਮ੍ਰਿਤਕ ਨੌਜਵਾਨ ਦੇ ਕਾਤਲ 16 ਸਾਲਾ ਅਮਨਜੋਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ ਲੁਧਿਆਣਾ ਦੇ ਬਾਲ ਘਰ ਭੇਜ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਨਵਜੋਤ ਦਾ ਕਤਲ ਕਰਨ ਮਗਰੋਂ ਅਮਨਜੋਤ ਨੇ ਉਸ ਦੀ ਲਾਸ਼ ਨੂੰ ਇਕ 14 ਸਾਲਾ ਬੱਚੇ ਨੂੰ ਹਜ਼ਾਰ ਰੁਪਏ ਦਾ ਲਾਲਚ ਦੇ ਕੇ ਅਤੇ ਉਸਨੂੰ ਡਰਾ ਧਮਕਾ ਕੇ ਰੇਲਵੇ ਪੱਟਰੀਆਂ ਉੱਪਰ ਸੁੱਟਿਆ ਸੀ।