Ganga Aarti in Canada: ਕੈਨੇਡਾ ‘ਚ ਪ੍ਰਵਾਸੀ ਭਾਰਤੀਆਂ ਨੇ ਗੰਗਾ ਆਰਤੀ ਦਾ ਆਯੋਜਨ ਕੀਤਾ। ਖਾਸ ਗੱਲ ਇਹ ਰਹੀ ਕਿ ਆਰਤੀ ਦਾ ਆਯੋਜਨ ਕੈਨੇਡਾ ਨਦੀ ਕੰਢੇ ਕੀਤਾ ਗਿਆ ਜਿਸਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
Ganga Aarti in Canada’s Credit River: ਜੇਕਰ ਤੁਹਾਨੂੰ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਕਾਸ਼ੀ ਦੇ ਘਾਟਾਂ ਦਾ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲਦਾ ਹੈ, ਤਾਂ ਤੁਸੀਂ ਵੀ ਇਸਨੂੰ ਮਿਸ ਨਹੀਂ ਕਰਨਾ ਚਾਹੋਗੇ। ਹਾਲ ਹੀ ਵਿੱਚ, ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਬਨਾਰਸ ਅਤੇ ਰਿਸ਼ੀਕੇਸ਼ ਦੀ ਵਿਸ਼ਵ ਪ੍ਰਸਿੱਧ ਗੰਗਾ ਆਰਤੀ ਨੂੰ ਦੇਸ਼ ਤੋਂ ਦੂਰ ਕੈਨੇਡਾ ‘ਚ ਇੱਕ ਨਦੀ ਕੰਢੇ ਕੀਤੀ। ਇਸ ਨਾਲ ਜੁੜੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀਆਂ ਹਨ।
ਇੰਡੀਅਨ ਟੋਰਾਂਟੋ ਨਾਮ ਦੇ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ‘ਤੇ ਭਾਰਤੀਆਂ ਦੀ ਗੰਗਾ ਆਰਤੀ ਕਰਦੇ ਹੋਏ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਉਹ ਲੋਕ ਕ੍ਰੈਡਿਟ ਨਦੀ ਦੇ ਕੰਢੇ ਗੰਗਾ ਆਰਤੀ ਕਰਦੇ ਦਿਖਾਈ ਦੇ ਰਹੇ ਹਨ। ਇੱਕ ਪਾਸੇ, ਸੋਸ਼ਲ ਮੀਡੀਆ ‘ਤੇ ਕੁਝ ਲੋਕ ਇਸਨੂੰ ਘਰ ਤੋਂ ਦੂਰ ਪਰੰਪਰਾਵਾਂ ਨੂੰ ਜ਼ਿੰਦਾ ਰੱਖਣ ਦੀ ਇੱਕ ਚੰਗੀ ਕੋਸ਼ਿਸ਼ ਕਹਿ ਰਹੇ ਹਨ, ਜਦੋਂ ਕਿ ਕੁਝ ਲੋਕ ਇਸ ਤੋਂ ਨਾਖੁਸ਼ ਵੀ ਦਿਖਾਈ ਦੇ ਰਹੇ ਹਨ।
ਕ੍ਰੈਡਿਟ ਨਦੀ ਦੇ ਕੰਢੇ ਗੰਗਾ ਆਰਤੀ
ਇਸ ਹਫ਼ਤੇ ਦੇ ਸ਼ੁਰੂ ਵਿੱਚ, ਕੈਨੇਡਾ ਦੇ ਟੋਰਾਂਟੋ ਨੇੜੇ ਮਿਸੀਸਾਗਾ ਦੇ ਏਰਿੰਡੇਲ ਪਾਰਕ ਵਿੱਚ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਇਕੱਠੇ ‘ਗੰਗਾ ਆਰਤੀ’ ਕੀਤੀ। ਖਾਸ ਗੱਲ ਇਹ ਸੀ ਕਿ ਇਹ ਆਰਤੀ ਭਾਰਤ ਦੀ ਪਵਿੱਤਰ ਨਦੀ ਗੰਗਾ ‘ਤੇ ਨਹੀਂ, ਸਗੋਂ ਕੈਨੇਡਾ ਦੀ ‘ਕ੍ਰੈਡਿਟ ਨਦੀ’ ਦੇ ਕੰਢੇ ‘ਤੇ ਕੀਤੀ ਗਈ। ਇਸ ਸਮਾਗਮ ਦਾ ਨਾਮ ਕੈਨੇਡਾ ਵਿੱਚ ਗੰਗਾ ਆਰਤੀ ਸੀ ਅਤੇ ਇਸਦਾ ਆਯੋਜਨ ‘ਰੇਡੀਓ ਡਿਸ਼ੂਮ’ ਨਾਮਕ ਇੱਕ ਸਥਾਨਕ ਭਾਰਤੀ ਸੰਗਠਨ ਵਲੋਂ ਕੀਤਾ ਗਿਆ।
ਵੱਡੀ ਗਿਣਤੀ ਵਿੱਚ ਪਹੁੰਚੇ ਭਾਰਤੀ ਪ੍ਰਵਾਸੀ
ਇਸ ਵਿਸ਼ੇਸ਼ ਸ਼ਾਮ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਪ੍ਰਵਾਸੀ ਭਾਰਤੀ ਪਹੁੰਚੇ। ਬਹੁਤ ਸਾਰੇ ਲੋਕਾਂ ਨੇ ਰਵਾਇਤੀ ਭਾਰਤੀ ਕੱਪੜੇ ਪਾਏ। ਕੁਝ ਦੇ ਹੱਥਾਂ ਵਿੱਚ ਪੂਜਾ ਦੀਆਂ ਥਾਲੀਆਂ ਸੀ, ਜਦੋਂ ਕਿ ਕੁਝ ਸਜਾਏ ਹੋਏ ਦੀਵੇ ਲੈ ਕੇ ਆਏ ਸੀ। ਆਰਤੀ ਦੌਰਾਨ, ਸਾਰਾ ਮਾਹੌਲ ਮੰਤਰਾਂ ਅਤੇ ਸ਼ੰਖਾਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਭਾਰਤ ਦੀ ਪਵਿੱਤਰਤਾ ਕੈਨੇਡਾ ਦੀ ਧਰਤੀ ‘ਤੇ ਲੈ ਆਇਆ ਹੋਵੇ। ਉੱਥੇ ਮੌਜੂਦ ਹਰ ਚਿਹਰੇ ‘ਤੇ ਵਿਸ਼ਵਾਸ ਅਤੇ ਮਾਣ ਦੀ ਝਲਕ ਸਾਫ਼ ਦਿਖਾਈ ਦੇ ਰਹੀ ਸੀ।
ਸੋਸ਼ਲ ਮੀਡੀਆ ‘ਤੇ ਮਿਲ ਰਹੀਆਂ ਅਜਿਹੀਆਂ ਪ੍ਰਤੀਕਿਰਿਆਵਾਂ
ਹਾਲਾਂਕਿ ਕਈਆਂ ਨੇ ਇਸ ਸਮਾਗਮ ਦੀ ਸੱਭਿਆਚਾਰਕ ਮਾਣ ਅਤੇ ਅਧਿਆਤਮਿਕ ਸਬੰਧ ਦੇ ਪ੍ਰਤੀਕ ਵਜੋਂ ਪ੍ਰਸ਼ੰਸਾ ਕੀਤੀ, ਪਰ ਸੋਸ਼ਲ ਮੀਡੀਆ ‘ਤੇ ਇਸਦੀ ਤਿੱਖੀ ਆਲੋਚਨਾ ਵੀ ਹੋਈ। ਕੁਝ ਯੂਜ਼ਰਸ ਨੇ ਸਵਾਲ ਕੀਤਾ ਕਿ ਕ੍ਰੈਡਿਟ ਨਦੀ ‘ਤੇ ਗੰਗਾ ਆਰਤੀ ਕਰਨਾ ਕਿੰਨਾ ਕੁ ਸਹੀ ਸੀ। ਇੱਕ ਹੋਰ ਨੇ ਲਿਖਿਆ, “ਕ੍ਰੈਡਿਟ ਨਦੀ ਗੰਗਾ ਨਹੀਂ ਹੈ। ਉਹ ਕਿਸ ਦੀ ਪੂਜਾ ਕਰ ਰਹੇ ਹਨ?” ਇੱਕ ਹੋਰ ਨੇ ਟਿੱਪਣੀ ਕੀਤੀ, “ਕਿਸੇ ਵੀ ਨਦੀ ਦੇ ਕੰਢੇ ਆਰਤੀ ਕਰਨ ਨਾਲ ਇਹ ਗੰਗਾ ਆਰਤੀ ਨਹੀਂ ਬਣ ਜਾਂਦੀ। ਜੇਕਰ ਤੁਸੀਂ ਇੰਨੇ ਹੀ ਉਤਸੁਕ ਹੋ, ਤਾਂ ਭਾਰਤ ਵਾਪਸ ਆਓ ਅਤੇ ਅਸਲ ਗੰਗਾ ਨੂੰ ਸਾਫ਼ ਕਰੋ।”
ਕੁਝ ਲੋਕਾਂ ਨੇ ਇਸਨੂੰ ਭਾਰਤੀ ਪਰੰਪਰਾਵਾਂ ਦਾ “ਮਜ਼ਾਕ” ਅਤੇ “ਪਵਿੱਤਰਤਾ ਦਾ ਅਪਮਾਨ” ਵੀ ਕਿਹਾ। ਦੂਜੇ ਪਾਸੇ, ਸਮਰਥਕਾਂ ਨੇ ਦਲੀਲ ਦਿੱਤੀ ਕਿ ਇਹ ਸਮਾਗਮ ਭੂਗੋਲਿਕ ਸੀਮਾਵਾਂ ਤੋਂ ਪਰੇ ਵਿਸ਼ਵਾਸ ਅਤੇ ਸੱਭਿਆਚਾਰਕ ਪਛਾਣ ਦਾ ਪ੍ਰਤੀਕ ਸੀ। ਇੱਕ ਉਪਭੋਗਤਾ ਨੇ ਲਿਖਿਆ, “ਵਿਸ਼ਵਾਸ ਇਰਾਦੇ ਨਾਲ ਸਬੰਧਤ ਹੈ, ਭੂਗੋਲਿਕ ਸਥਾਨ ਨਾਲ ਨਹੀਂ।” ਬਹੁਤ ਸਾਰੇ ਪ੍ਰਵਾਸੀ ਭਾਰਤੀਆਂ ਨੇ ਇਸ ਸਮਾਗਮ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਇੱਕ ਭਾਵਨਾਤਮਕ ਮੌਕਾ ਦੱਸਿਆ।