The girl fell into the well; ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਦੀ 21 ਸਾਲਾ ਲੜਕੀ ਸਾਜ਼ੀਆ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਵਿੱਚ ਆਪਣੀ ਮਾਸੀ ਦੇ ਘਰ ਆਈ ਹੋਈ ਸੀ। ਅੱਜ (ਸੋਮਵਾਰ) ਨੂੰ ਸਵੇਰੇ ਅਚਾਨਕ ਬੱਚਿਆਂ ਦੇ ਨਾਲ ਖੇਡਦੇ ਹੋਏ ਇਹ ਲੜਕੀ ਘਰ ਦੇ ਨਜ਼ਦੀਕ ਖੁੱਲੇ ਪਏ ਇੱਕ ਪੁਰਾਣੇ ਖੂਹ ਵਿੱਚ ਅਚਾਨਕ ਡਿੱਗ ਗਈ, ਜਿਸ ਦੀ ਭਾਲ ਜਾਰੀ ਹੈ। ਰੈਸਕਿਊ ਟੀਮਾਂ, ਤਹਿਸੀਲਦਾਰ, ਪੁਲਿਸ ਪਾਰਟੀ ਅਤੇ ਪਿੰਡ ਵਾਸੀਆਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਲੜਕੀ ਦਾ ਪਾਣੀ ਵਿੱਚ ਡੁੱਬਣ ਦਾ ਕਾਰਨ ਅਜੇ ਕੋਈ ਸਪਸ਼ਟ ਨਹੀਂ ਹੋਇਆ ਹੈ। ਰੈਸਕਿਊ ਟੀਮਾਂ ਵੱਲੋਂ ਕੈਮਰੇ ਦੀ ਮਦਦ ਨਾਲ ਪਾਣੀ ਵਿੱਚ ਭਾਲ ਕੀਤੀ ਜਾ ਰਹੀ ਹੈ।
ਮੈਨੂੰ ਬੱਚਿਆਂ ਨੇ ਦੱਸਿਆ ਕਿ ਸਾਜ਼ੀਆ ਖੂਹ ਵਿੱਚ ਡਿੱਗੀ ਹੈ। ਮੈਂ ਕੰਮ ਉੱਤੇ ਗਈ ਹੋਈ ਸੀ, ਮੇਰੇ ਪਿਛੋ ਇਹ ਘਟਨਾ ਵਾਪਰੀ। ਸਾਜ਼ੀਆ ਮੇਰੀ ਭਾਣਜੀ ਹੈ। ਉਸ ਦੇ ਮਾਪਿਆਂ ਨੂੰ ਇਤਲਾਹ ਦੇ ਦਿੱਤੀ। – ਅਜੂਬਾ, ਸਾਜ਼ੀਆ ਦੀ ਮਾਸੀ
ਕੁੜੀ ਦੀ ਮਾਸੀ ਨੇ ਬਿਆਨ ਕੀਤੀ ਘਟਨਾ
ਲੜਕੀ ਦੀ ਮਾਸੀ ਅਜੂਬਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸਾਜ਼ੀਆ ਪਿੰਡ ਜੋਗਾ ਵਿਖੇ ਆਈ ਸੀ ਅਤੇ ਉਹ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਉਹ ਪਿੰਡ ਵਿੱਚ ਕੰਮ ਕਰਨ ਲਈ ਚਲੀ ਗਈ ਅਤੇ ਲੜਕੀ ਬੱਚਿਆਂ ਦੇ ਨਾਲ ਖੇਡ ਰਹੀ ਸੀ। ਅਚਾਨਕ ਖੇਡਦੇ ਸਮੇਂ ਘਰ ਦੇ ਨਜ਼ਦੀਕ ਪੁਰਾਣੇ ਇੱਕ ਖੂਹ ਵਿੱਚ ਡਿੱਗ ਪਈ ਹੈ। ਉਸ ਨੇ ਆਈਲੇਟਸ ਕੀਤੀ ਹੋਈ ਸੀ, ਬੈਂਡ ਵੀ ਘੱਟ ਆਏ ਸੀ ਜਿਸ ਕਰਕੇ ਥੋੜਾ ਪ੍ਰੇਸ਼ਾਨ ਵੀ ਸੀ, ਪਰ ਇਹ ਨਹੀ ਪਤਾ ਕਿ ਉਹ ਖੂਹ ਵਿੱਚ ਕਿਵੇਂ ਡਿੱਗੀ ਹੈ।
ਰੈਸਕਿਊ ਆਪ੍ਰੇਸ਼ਨ ਜਾਰੀ
ਫਿਲਹਾਲ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਪੁਰਾਣਾ ਖੂਹ ਹੋਣ ਦੇ ਕਾਰਨ ਰੂਹ ਦੇ ਵਿੱਚ ਪਾਣੀ ਵੀ ਮੌਜੂਦ ਹੈ ਜਿਸ ਕਾਰਨ ਲੜਕੀ ਦੇ ਚੁੱਕੀ ਹ ਅਤੇ ਹੁਣ ਉਸਦੀ ਕੈਮਰਿਆਂ ਦੀ ਮਦਦ ਦੇ ਨਾਲ ਭਾਲ ਕੀਤੀ ਜਾ ਰਹੀ ਦੇ ਵਿੱਚੋਂ ਕੱਢਣ ਦੇ ਲਈ ਰੈਸਕਿਊ ਟੀਮਾਂ ਕੰਮ ਕਰ ਰਹੀਆਂ ਹਨ।