Body found in canal Rupnagar; ਸ਼੍ਰੀ ਚਮਕੌਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਮਨਸੂਹਾ ਜਿਥੋਂ ਦੀ ਜਸ਼ਨਪ੍ਰੀਤ ਕੌਰ ਜੋ ਕਿ ਰੋਪੜ ਸਰਕਾਰੀ ਕਾਲਜ ਦੇ ਵਿੱਚ ਸੈਕਿੰਡ ਯੀਅਰ ਦੀ ਵਿਦਿਆਰਥਣ ਸੀ ਅਤੇ ਕਰੀਬ 19 ਸਾਲ ਉਸ ਦੀ ਉਮਰ ਸੀ ਉਸ ਦੀ ਲਾਸ਼ ਬੀਤੇ ਦਿਨਾਂ ਸਰਹੰਦ ਨਹਿਰ ਵਿੱਚ ਜਦੋਂ ਇੱਕ ਗੱਡੀ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਲੜਕੀ ਨੂੰ ਮ੍ਰਿਤਕ ਦੇਹ ਬਰਾਮਦ ਕੀਤੀ ਗਈ।ਲੜਕੀ ਦੇ ਪਿਤਾ ਤਰਲੋਚਨ ਸਿੰਘ ਨੇ ਦੱਸਿਆ ਕਿ ਮੇਰੀ ਬੇਟੀ ਵੀਰਵਾਰ ਵਾਲੇ ਦਿਨ 29 ਤਰੀਕ ਨੂੰ ਕਾਲਜ ਵਿੱਚ ਗਈ ਸੀ ਜੋ ਕਿ ਸੈਕਿੰਡ ਈਅਰ ਦੀ ਵਿਦਿਆਰਥਣ ਹੈ, . ਅਤੇ ਉਸ ਨੂੰ ਜਦੋਂ ਛੁੱਟੀ ਹੋਈ ਤਾਂ ਉਸ ਨੂੰ ਇੱਕ ਲੜਕਾ ਜਿਸਦਾ ਨਾਮ ਜਸਪ੍ਰੀਤ ਹੈ…ਜੋ ਗੁਰੂਗੜ੍ਹ ਜੋ ਕਿ ਮਾਛੀਵਾੜਾ ਦੇ ਨਾਲ ਸੰਬੰਧ ਰੱਖਦਾ ਹੈ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ।
ਪਰਿਵਾਰ ਨੂੰ ਲੜਕੀ ਜਸ਼ਨਪ੍ਰੀਤ ਕੌਰ ਅਤੇ ਲੜਕਾ ਜਿਸ ਦਾ ਨਾਮ ਜਸਪ੍ਰੀਤ ਸਿੰਘ ਹੈ ਇਨਾਂ ਦੀ ਦੋਸਤੀ ਦੀ ਜਾਣਕਾਰੀ ਇੰਸਟਾਗਰਾਮ ਤੋਂ ਪਤਾ ਲੱਗੀ…ਕੀ ਦੋਨੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਗੱਲਬਾਤ ਕਰਦੇ ਸਨ ਅਤੇ ਇੱਕ ਦੂਸਰੇ ਦੇ ਪਾਏ ਹੋਏ ਸੋਸ਼ਲ ਮੀਡੀਆ ਪੋਸਟ ਨੂੰ ਲਾਇਕ ਅਤੇ ਉਹਨਾਂ ਉੱਤੇ ਕਮੈਂਟ ਕਰਦੇ ਸਨ। ਹੁਣ ਪਰਿਵਾਰ ਵੱਲੋਂ ਮੁੰਡੇ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੜਕੀ ਦਾ ਜੋ ਇਹ ਕਤਲ ਕੀਤਾ ਗਿਆ ਹੈ ਇਹ ਕਤਲ ਉਸ ਲੜਕੇ ਵੱਲੋਂ ਕੀਤਾ ਗਿਆ।
ਥਾਣਾ ਸਿਟੀ ਰੋਪੜ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਜਾਣਕਾਰੀ ਮਿਲੀ ਹੈ ਅਤੇ ਜਾਣਕਾਰੀ ਮੁਤਾਬਿਕ ਇੱਕ ਲੜਕੀ ਦੀ ਲਾਸ਼ ਸਰਹੰਦ ਨਹਿਰ ਇੱਕ ਕਾਰ ਵਿੱਚੋਂ ਬਰਾਮਦ ਹੋਈ ਹੈ ਅਤੇ ਇਸ ਬਾਬਤ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਨਸਾਫ ਦਵਾਉਣ ਦੀ ਅਤੇ ਇਸ ਬਾਬਤ ਹੁਣ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕੀਤਾ ਜਾਵੇਗਾ। ਅਤੇ ਜੋ ਬਣਦੀ ਕਾਰਵਾਈ ਹੋਵੇਗੀ ਉਸ ਨੂੰ ਕੀਤਾ ਜਾਵੇਗਾ।