Call for Ransom: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਗੈਂਗਸਟਰ ਦੇ ਨਾਂਅ ‘ਤੇ ਲੋਕਾਂ ਤੋਂ ਫਿਰੌਤੀ ਮੰਗਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਜਿਸ ਨੇ ਅਧਿਆਪਕ ਤੋਂ 5 ਲੱਖ ਦੀ ਫਿਰੌਤੀ ਮੰਗੀ ਸੀ।
Sri Muktsar Sahib Police: ਪੰਜਾਬ ‘ਚ ਆਏ ਦਿਨ ਲੋਕਾਂ ਕੋਲੋਂ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਅਸੀਂ ਅਸਕਰ ਦੇਖਦੇ ਹਾਂ ਕਿ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਜਾਂ ਜੇਲ੍ਹਾਂਂ ‘ਚ ਬੰਦ ਬਦਮਾਸ਼ਾਂ ਦੇ ਨਾਂਅ ‘ਤੇ ਫਿਰੌਤੀਆਂ ਮੰਗੀਆਂ ਜਾਂਦੀਆਂ ਹਨ। ਪਰ ਹੁਣ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ‘ਤੇ ਫਿਰੌਤੀ ਮੰਗਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ DSP ਮਲੋਟ ਇਕਬਾਲ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਵਾਸੀ ਪਿੰਡ ਨੰਦਗੜ ਸਰਕਾਰੀ ਹਾਈ ਸਕੂਲ ਲੱਕੜਵਾਲਾ ਵਿੱਚ ਅਧਿਆਪਕ ਵਜੋਂ ਤੈਨਾਤ ਹੈ। ਜਿਸ ਨੇ ਪੁਲਿਸ ਨੂੰ ਲਿਖਤੀ ਦਰਖਾਸਤ ਦਿੱਤੀ ਸੀ ਕਿ 23 ਜੁਲਾਈ ਨੂੰ ਸਵੇਰੇ ਉਸਦੇ ਮੋਬਾਈਲ ‘ਤੇ ਇੱਕ ਅਣਜਾਣ ਵਿਦੇਸ਼ੀ ਨੰਬਰ ਤੋਂ ਫੋਨ ਆਇਆ। ਜਿਸ ‘ਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਦੱਸਿਆ।
ਇਸ ਫੋਨ ਕਰਨ ਵਾਲੇ ਨੇ ਅਧਿਆਪਕ ਕੋਲੋਂ ₹5 ਲੱਖ ਫਿਰੌਤੀ ਦੀ ਮੰਗ ਕੀਤੀ। ਕਾਲ ‘ਤੇ ਦਿੱਤੀ ਧਮਕੀ ਨੂੰ ਨਾ ਸੁਨਣ ਤੇ ਪਰਮਿੰਦਰ ਸਿੰਘ ਨੂੰ ਧਮਕੀ ਭਰੇ ਲਿਖਤੀ ਸੰਦੇਸ਼ ਵੀ ਭੇਜੇ ਗਏ, ਜਿਸ ‘ਚ ਕਿਹਾ ਗਿਆ ਕਿ ਜੇਕਰ ਫਿਰੌਤੀ ਨਾ ਦਿੱਤੀ ਗਈ ਤਾਂ ਭਿਆਨਕ ਨਤੀਜਿਆਂ ਲਈ ਤਿਆਰ ਰਹੋ। ਇਸ ਦੀ ਸ਼ਿਕਾਇਤ ਪੀੜਤ ਅਧਿਆਪਕ ਨੇ ਪੁਲਿਸ ਨੂੰ ਦਿੱਤੀ ਅਤੇ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਨੇ ਧਾਰਾ 308(4), 351 BNS ਅਧੀਨ ਦਰਜ ਕਰਕੇ, ਤਫਤੀਸ਼ ਸ਼ੁਰੂ ਕੀਤੀ।
24 ਘੰਟਿਆਂ ‘ਚ ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਪੁਲਿਸ ਵੱਲੋਂ ਤੁਰੰਤ ਅਗਲੇਰੀ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ—ਅੰਦਰ ਮੁਕੱਦਮਾ ਦੇ ਦੋਸ਼ੀ ਨੂੰ ਪਿੰਡ ਲੱਕੜਵਾਲਾ ਤੋਂ ਗ੍ਰਿਫਤਾਰ ਕਰ ਲਿਆ ਗਿਆ। ਮਾਮਲੇ ‘ਚ ਫੜੇ ਗਏ ਦੋਸ਼ੀ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੂਰਮ ਕਬੂਲ ਕਰਦਿਆਂ ਕਿਹਾ ਕਿ ਉਸਨੂੰ ਬੇਰੁਜ਼ਗਾਰੀ ਕਾਰਨ ਪੈਸਿਆਂ ਦੀ ਜ਼ਰੂਰਤ ਸੀ ਜਿਸ ਕਰਕੇ ਉਸਨੇ ਗੈੰਗਸਟਰ ਬਣ ਕੇ ਫਿਰੌਤੀ ਦੀ ਮੰਗ ਕੀਤੀ।
ਡੀਐਸਪੀ ਮਲੋਟ ਨੇ ਕਿਹਾ ਕਿ, “ਸਾਇਬਰ ਠੱਗੀ, ਗੈਂਗਸਟਰ ਬਣ ਕੇ ਡਰਾਉਣ ਵਾਲੀਆਂ ਕਾਲਾਂ, ਅਤੇ ਆਮ ਲੋਕਾਂ ਨੂੰ ਡਰਾਉਣ ਵਾਲੇ ਅਨਸਰਾਂ ਨੂੰ ਬਖ਼ਸ਼ੀਆ ਨਹੀਂ ਜਾਵੇਗਾ। ਜ਼ਿਲ੍ਹੇ ਦੀ ਪੁਲਿਸ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸੁਚੱਜੀ ਯੋਜਨਾ ਅਨੁਸਾਰ ਕੰਮ ਕਰ ਰਹੀ ਹੈ ਅਤੇ ਅਜਿਹੀ ਜਾਲਸਾਜੀ ਕਰਨ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ।
ਡੀਐਸਪੀ ਮਲੋਟ ਨੇ ਲੋਕਾਂ ਨੂੰ ਕੀਤੀ ਅਪੀਲ
ਉਨ੍ਹਾਂ ਨੇ ਨਾਗਰਿਕਾਂ ਨੂੰ ਬੇਨਤੀ ਕੀਤੀ ਕਿ ਜੇਕਰ ਉਨ੍ਹਾਂ ਕੋਲ ਅਜਿਹੇ ਕਿਸੇ ਵੀ ਵਿਅਕਤੀ ਦੀ ਜਾਣਕਾਰੀ ਹੋਵੇ ਜਾਂ ਸੰਦੇਸ਼ ਰਾਹੀਂ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਸਾਇਬਰ ਸੈੱਲ ਵਿੱਚ ਜਾਣਕਾਰੀ ਦੇਣ ਜਾਂ ਹੈਲ ਪਲਾਈਨ ਨੰਬਰ 80549-42100, 1930 ‘ਤੇ ਸੰਪਰਕ ਕਰਨ।