Batala Crime News: ਇਸ ਝਗੜੇ ਦੌਰਾਨ ਚੱਲੀਆਂ ਗੋਲੀਆਂ ਚੋਂ ਇੱਕ ਗੋਲੀ ਉੱਥੇ ਖੜੀ ਥਾਰ ਗੱਡੀ ‘ਚ ਵੀ ਲੱਗੀ। ਮਾਮਲੇ ਬਾਰੇ ਨਿਊ ਵਾਈਬਰਸ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਾਈਸੀ ਰਿਵਾਲਵਰ ਨੂੰ ਖੋਹ ਕੇ ਦੂਸਰੀ ਧਿਰ ਉਥੋਂ ਫਰਾਰ ਹੋ ਚੁੱਕੀ ਹੈ।
Gunshots Fired: ਬਟਾਲਾ ‘ਚ ਨਿਊ ਵਾਈਬਰਸ ਅਕੈਡਮੀ ਦੇ ਬਾਹਰ ਤਾਬੜਤੋੜ ਗੋਲੀਆਂ ਚਲੀਆਂ। ਦੱਸ ਦਈਏ ਕਿ ਦੋ ਧਿਰਾਂ ਦਰਮਿਆਨ ਹੋਏ ਵਿਵਾਦ ਦੇ ਦੌਰਾਨ ਦੋਵਾਂ ਧਿਰਾਂ ਨੇ ਆਪਣੇ-ਆਪਣੇ ਰਿਵਾਲਵਰਾਂ ਨਾਲ ਇੱਕ ਦੂਜੇ ‘ਤੇ ਗੋਲੀਆਂ ਦਾ ਮੀਂਹ ਵਾਰ੍ਹਿਆ। ਗਨੀਮਤ ਇਹ ਰਹੀ ਕਿ ਇਸ ਵਾਰਦਾਤ ‘ਟ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ।
ਬਟਾਲਾ ਦੇ ਜਲੰਧਰ ਰੋਡ ‘ਤੇ ਨਿਊ ਵਾਈਬਰਸ ਦੇ ਸਾਹਮਣੇ ਉਸ ਵੇਲੇ ਮਾਹੌਲ ਦਹਿਸ਼ਤ ਭਰਿਆ ਬਣ ਗਿਆ, ਜਦੋਂ ਮੋਪਡ ਲਗਾਉਣ ਤੋਂ ਵਧੇ ਵਿਵਾਦ ਦੇ ਕਾਰਨ ਦੋਵੇਂ ਧਿਰਾਂ ਇੱਕ ਦੂਜੇ ਦੇ ਨਾਲ ਉਲਝ ਪਈਆਂ। ਇਸ ਦੌਰਾਨ ਦੋਵਾਂ ਧਿਰਾਂ ਦੇ ਵੱਲੋਂ ਆਪਣੇ-ਆਪਣੇ ਰਿਵਾਲਵਰ ਕੱਢ ਲਏ ਤੇ ਇੱਕ ਦੂਜੇ ਉੱਤੇ ਗੋਲੀਆਂ ਚਲਾ ਦਿੱਤੀਆਂ। ਗਨੀਮਤ ਇਹ ਰਹੀ ਕਿ ਗੋਲੀ ਕਿਸੇ ਦੇ ਨਹੀਂ ਲੱਗੀ ਤੇ ਗੋਲੀ ਦੇ ਨਾਲ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਪਰ ਇਸ ਖਿੱਚ ਧੂਹ ਦੇ ਵਿੱਚ ਨਿਊ ਵਾਈਬਰਜ ਦੇ ਮਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਸ ਕਰਕੇ ਉਹ ਜ਼ਖ਼ਮੀ ਹੋ ਗਿਆ।
ਇਸ ਝਗੜੇ ਦੌਰਾਨ ਚੱਲੀਆਂ ਗੋਲੀਆਂ ਚੋਂ ਇੱਕ ਗੋਲੀ ਉੱਥੇ ਖੜੀ ਥਾਰ ਗੱਡੀ ‘ਚ ਵੀ ਲੱਗੀ। ਮਾਮਲੇ ਬਾਰੇ ਨਿਊ ਵਾਈਬਰਸ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਾਈਸੀ ਰਿਵਾਲਵਰ ਨੂੰ ਖੋਹ ਕੇ ਦੂਸਰੀ ਧਿਰ ਉਥੋਂ ਫਰਾਰ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕ ਪਹਿਲਾਂ ਵੀ ਇੱਥੇ ਆਏ ਸੀ ਤਾਂ ਉਨ੍ਹਾਂ ਨੇ ਉਦੋਂ ਵੀ ਵਿਵਾਦ ਕੀਤਾ ਸੀ ਤੇ ਅੱਜ ਫਿਰ ਉਨ੍ਹਾਂ ਨੇ ਨਿਊ ਵਾਈਬਰਸ ਅਕੈਡਮੀ ਦੇ ਬਾਹਰ ਆ, ਹੰਗਾਮਾ ਕੀਤਾ ਗਿਆ।

ਇਸ ਦੌਰਾਨ ਹੀ ਉਹਨਾਂ ਨੇ ਆਪਣੀ ਜਾਨ ਬਚਾਉਣ ਲਈ ਰਿਵਾਲਵਰ ਕੱਢਿਆ ਤਾਂ ਦੂਸਰੀ ਧਿਰ ਨੇ ਵੀ ਰਿਵਾਲਵਰ ਕੱਢ ਲਿਆ। ਇੱਕ ਦੂਜੇ ‘ਤੇ ਗੋਲੀਆਂ ਚਲਾਈਆਂ ਗਈਆਂ। ਗਨੀਮਤ ਇਹ ਰਹੀ ਕਿ ਗੋਲੀ ਕਿਸੇ ਦੇ ਨਹੀਂ ਲੱਗੀ, ਨਹੀਂ ਤਾਂ ਕਾਫ਼ੀ ਨੁਕਸਾਨ ਹੋ ਜਾਣਾ ਸੀ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਬਣਦੀ ਕਾਨੂੰਨੀ ਕਾਰਵਾਈ ਜਲਦ ਕੀਤੀ ਜਾਵੇਗੀ।