Harjinder Singh Dhami meet with Balwant Singh Rajoana:ਪਟਿਆਲਾ ਜੇਲ ਵਿੱਚ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੀ ਮੁਲਾਕਾਤ ਤੋਂ ਪਰਤਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕੀ ਬਲਵੰਤ ਸਿੰਘ ਰਾਜੋਵਾਣਾ ਨੇ ਜਜ਼ਬਾਤੀ ਹੋ ਕੇ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ ਹੈ ਅਤੇ ਉਸ ਨੇ ਗੁਰਦੁਆਰਾ ਸ਼੍ਰੋਮਣੀ ਪੰਥਕ ਕਮੇਟੀ ਤੇ ਰੋਸ ਵੀ ਜਤਾਇਆ ਧਾਮੀ ਨੇ ਕਿਹਾ ਕਿ ਰਾਜੋਆਣਾ ਨੇ ਮੁਲਾਕਾਤ ਲਈ ਪੱਤਰ ਲਿਖਿਆ ਸੀ ਅਤੇ ਉਹ ਅੱਜ ਪਟਿਆਲਾ ਜੇਲ ਵਿੱਚ ਉਹਨਾਂ ਨਾਲ ਮੁਲਾਕਾਤ ਕਰਨ ਲਈ ਆਏ ਸਨ।
ਉਹਨਾਂ ਬਲਵੰਤ ਸਿੰਘ ਰਾਜੋਵਾਣਾ ਦੇ ਕੇਸ ਨੂੰ ਦੁਹਰਾਉਂਦਿਆਂ ਦੱਸਿਆ ਕਿ 2007 ਵਿੱਚ ਕਿਵੇਂ ਉਹਨਾਂ ਦੇ ਉਹਨਾਂ ਦੇ ਸਾਥੀਆਂ ਨੂੰ ਕੋਰਟ ਦੇ ਇਸ ਫੈਸਲੇ ਮੁਤਾਬਿਕ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਡੱਟ ਕੇ ਇਸ ਫਾਂਸੀ ਦਾ ਵਿਰੋਧ ਕੀਤਾ ਗਿਆ ਸੀ ਐਸਜੀਪੀਸੀ ਵੱਲੋਂ ਪਟੀਸ਼ਨ ਪਾਈ ਗਈ ਸੀ ਪਰ ਸਾਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ 14 ਸਾਲ ਬੀਤਣ ਤੋਂ ਬਾਅਦ ਵੀ ਉਸ ਤੇ ਕੋਈ ਵੀ ਠੋਸ ਫੈਸਲਾ ਅਮਲ ਵਿੱਚ ਨਹੀਂ ਲਿਆਂਦਾ ਗਿਆ 2022 ਵਿਚ ਫੇਰ ਨਿਪਟਾਰਾ ਕਰਨ ਲਈ ਮੁੜ ਸੁਪਰੀਮ ਕੋਰਟ ਵੱਲ ਰੁੱਖ ਕੀਤਾ ਸੀ ਪਰ ਕੇਂਦਰ ਤੇ ਕੋਈ ਵੀ ਰਾਹ ਪਧਰਾ ਨਹੀਂ ਕੀਤਾ ਮੁਲਾਕਾਤ ਵਿੱਚ ਜੋ ਵਾਰਤਾਲਾਪ ਹੋਈ ਉਸ ਵਿੱਚ ਰਾਜੋਆਣਾ ਨੇ ਆਪਣੀ ਭਾਵਨਾ ਜਾਹਿਰ ਕਰਦੇ ਕਿਹਾ ਕਿ ਗੁਰਦੁਆਰਾ ਸ਼੍ਰੋਮਣੀ ਪੰਥਕ ਕਮੇਟੀ ਇਹ ਨਿਪਟਾਰਾ ਕਿਉਂ ਨਹੀਂ ਕਰਵਾ ਸਕੀ ਮੈਨੂੰ ਤੁਹਾਡੇ ਤੇ ਰੋਸ ਹੈ ਧਾਮੀ ਨੇ ਇਹ ਵੀ ਕਿਹਾ ਕਿ ਅਸੀਂ 11 ਮੈਂਬਰੀ ਕਮੇਟੀ ਵੀ ਬਣਾਈ ਸੀ ਅਤੇ ਇੱਕ ਪੰਜ ਮੈਂਬਰੀ ਕਮੇਟੀ ਵੀ ਇਸ ਮਾਮਲੇ ਲਈ ਗਠਨ ਕੀਤੀ ਸੀ ਦੋ ਵਾਰ ਸੁਪਰੀਮ ਕੋਰਟ ਵਿੱਚ ਲਾਈ ਪਟੀਸ਼ਨ ਦੀ ਨਿਰਾਸ਼ਾ ਤੇ ਬੋਲਦਿਆਂ ਧਾਮੀ ਕਹੇ ਗਏ ਕੀ ਅਸੀਂ ਬੈਠ ਕੇ ਇਸ ਤੇ ਮੁੜ ਚਰਚਾ ਕਰਾਂਗੇ ਅਤੇ ਇਸ ਮੁਲਾਕਾਤ ਵਿੱਚ ਜੋ ਗੱਲਬਾਤ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਵੀ ਰੱਖਾਂਗੇ ਪਾਣੀਆਂ ਦੇ ਮੁੱਦੇ ਦੇ ਸਵਾਲ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਿਆਸੀ ਮੁੱਦਾ ਹੈ ਉਹ ਇਸ ਵਿਸ਼ੇ ਤੇ ਗੱਲ ਨਹੀਂ ਕਰਨਗੇ।