Punjab News; ਬੀਤੀ ਦੇਰ ਰਾਤ ਤਕਰੀਬਨ 2.30 ਵਜੇ ਦੇ ਕਰੀਬ ਮੋਗਾ ਦੇ ਪਿੰਡ ਘਲਕਲਾ ਕੋਲ ਮੋਗਾ ਲੁਧਿਆਣਾ ਹਾਈਵੇ ਤੇ ਇੱਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਹੋਈ। ਜਾਣਕਾਰੀ ਅਨੁਸਾਰ ਚਾਰ ਨੌਜਵਾਨ ਗੱਡੀ ਤੇ ਸਵਾਰ ਹੋ ਕੇ ਮਨਾਲੀ ਘੁੰਮਣ ਜਾ ਰਹੇ ਸੀ ਅਤੇ ਜਦੋ ਉਹ ਮੌਗਾ ਦੇ ਪਿੰਡ ਘਲਕਲਾ ਕੋਲ ਪਹੁੰਚਦੇ ਹਨ ਤਾਂ ਉਹਨਾਂ ਦਾ ਇੱਕ ਪਲੈਟੀਨਾ ਮੋਟਰਸਾਈਕਲ ਸਵਾਰ ਨਾਲ ਟੱਕਰ ਹੋ ਜਾਂਦੀ ਹੈ ਜਿੱਥੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਂਦੀ ਹੈ। ਇਸੇ ਦੌਰਾਨ ਪਿੱਛੋਂ ਆ ਰਹੇ ਟਰੱਕ ਦੀ ਵੀ ਉਸ ਗੱਡੀ ਨਾਲ ਟੱਕਰ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਥੇ ਭਾਰੀ ਜਾਮ ਲੱਗ ਜਾਂਦਾ ਹੈ।
ਮ੍ਰਿਤਿਕ ਦੇ ਭਰਾ ਨੇ ਦੱਸਿਆ ਕਿ ਉਹ ਜਿਲਾ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਉਸਦਾ ਭਰਾ ਮੋਗੇ ਦੇ ਇੱਕ ਨਿੱਜੀ ਹੋਟਲ ਵਿੱਚ ਕੰਮ ਕਰਦਾ ਹੈ ਅਤੇ ਬੀਤੀ ਰਾਤ ਉਸਦੀ ਐਕਸੀਡੈਂਟ ਵਿੱਚ ਮੌਤ ਹੋ ਗਈ ।
ਉੱਥੇ ਹੀ ਟਰੱਕ ਦੇ ਕੰਡਕਟਰ ਨੇ ਸਾਰੇ ਹਾਦਸੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਗਾ ਕਲਕਲਾ ਰੋਡ ਤੇ ਐਕਸੀਡੈਂਟ ਹੋਇਆ ਸੀ ਅਤੇ ਉਹ ਪਿੱਛੋਂ ਆਉਂਦੇ ਹਨ ਅਤੇ ਉਹਨਾਂ ਦਾ ਟਰੱਕ ਗੱਡੀ ਵਿੱਚ ਵੱਜਦਾ ਹੈ।
ਇਸ ਹਾਦਸੇ ਸਬੰਧੀ ਥਾਣਾ ਘਲਕਲਾ ਦੇ ਪ੍ਰਭਾਰੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਤਕਰੀਬਨ ਰਾਤ ਦੇ 2.30 ਵਜੇ ਦਾ ਹੈ ਅਤੇ ਜੋ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਬਿਆਨ ਦਰਜ ਕਰਵਾਣਗੇ ਤੇਪਰਿਵਾਰ ਦੇ ਬਿਆਨ ਦੇ ਆਧਾਰ ਤੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਇੱਥੇ ਵੀ ਦੱਸਣਾ ਬਣਦਾ ਹੈ ਕਿ ਮ੍ਰਿਤਕ ਹਜੇ ਕਵਾਰਾ ਸੀ ਅਤੇ ਉਹ ਆਪਣੇ ਮਾਂ ਬਾਪ ਨਾਲ ਰਹਿੰਦਾ ਸੀ ਤੇ ਤੇ ਉਹਨਾਂ ਦੇ ਬੁਢਾਪੇ ਦਾ ਸਹਾਰਾ ਸੀ ਅਤੇ ਉਸਦਾ ਵਡਾ ਭਰਾ ਅਲੱਗ ਘਰ ਵਿੱਚ ਰਹਿੰਦਾ ਹੈ।