Punjab Coroa Case;ਪੰਜਾਬ ਵਿੱਚ ਕਰੋਨਾ ਦੇ ਦੋ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ , ਲੁਧਿਆਣਾ ਹਸਪਤਾਲ ਦੇ ਐਸਐਮਓ ਨੇ ਕਿਹਾ ਕਿ ਲੁਧਿਆਣਾ ਨਹੀਂ ਕਰੋਨਾ ਦਾ ਕੇਸ ਪਰ ਹਸਪਤਾਲ ਵਿੱਚ ਸਾਰੇ ਪ੍ਰਬੰਧ ਮੁਕੰਮਲ।
ਦੇਸ਼ ਭਰ ਵਿੱਚ ਕਰੋਨਾ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ ਜਿਸ ਲਈ ਇਹ ਵਿਭਾਗ ਵੱਲੋਂ ਵੀ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਹਦਾਇਤ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਫਿਰੋਜਪੁਰ ਅਤੇ ਮੋਹਾਲੀ ਦੇ ਵਿੱਚ ਕਰੋਨਾ ਦੇ ਕੇਸ ਆਉਣ ਤੋਂ ਬਾਅਦ ਪੰਜਾਬ ਭਰ ਵਿੱਚ ਸਿਹਤ ਵਿਭਾਗ ਅਲਰਟ ਹੋ ਗਿਆ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਐਸਐਮਓ ਨੇ ਦੱਸਿਆ ਕਿ ਲੁਧਿਆਣਾ ਦੇ ਵਿੱਚ ਕੋਈ ਵੀ ਕੇਸ ਹਲੇ ਤੱਕ ਕਰੋਨਾ ਦਾ ਰਿਪੋਰਟ ਨਹੀਂ ਕੀਤਾ ਗਿਆ ਪਰ ਸਿਵਲ ਹਸਪਤਾਲ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹਨ ਅਤੇ ਕੋਵਿਡ ਦਾ ਟੈਸਟ ਬਿਲਕੁਲ ਮੁਫਤ ਵਿੱਚ ਕੀਤਾ ਜਾਂਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਕਰੋਨਾ ਦੇ ਕਿਸੇ ਤਰ੍ਹਾਂ ਦੇ ਵੀ ਲੱਛਣ ਲੱਗਦੇ ਨੇ ਤਾਂ ਆਓ ਪਹਿਲਾਂ ਆਪਣਾ ਟੈਸਟ ਕਰਾਵੇ ਉਸ ਤੋਂ ਬਾਅਦ ਜੇਕਰ ਜਿਆਦਾ ਸਮੱਸਿਆ ਹੈ ਤਾਂ ਉਹ ਹਸਪਤਾਲ ਵਿੱਚ ਆ ਸਕਦਾ ਹੈ ਜੇਕਰ ਜਿਆਦਾ ਸਮੱਸਿਆ ਨਹੀਂ ਤਾਂ ਉਹ ਆਪਣੇ ਆਪ ਨੂੰ ਘਰ ਦੇ ਵਿੱਚ ਹੀ ਹੋਮ ਆਈਸੋਲੇਟ ਕਰ ਸਕਦਾ ਹੈ ਡਾਕਟਰ ਹਰਪ੍ਰੀਤ ਨੇ ਲੋਕਾਂ ਨੂੰ ਹਦਾਇਤ ਕੀਤੀ ਕਿ ਲੋਕ ਆਪਣੇ ਹੱਥ ਬਾਰ ਬਾਰ ਚੰਗੀ ਤਰਾਂ ਨਾਲ ਧੋਣ ਅਤੇ ਦੋ ਗਜ ਤੀ ਦੂਰੀ ਬਣਾ ਕੇ ਰੱਖਣ ਉਹਨਾਂ ਨੇ ਕਿਹਾ ਕਿ ਜਿਸ ਤਰਾਂ ਪਹਿਲੀ ਵਾਰ ਕੋਵਿਡ ਸੀ ਉਸ ਵੇਰੀਐਂਟ ਨਾਲੋਂ ਇਹ ਵੇਰੀਐਂਟ ਮਾਈਲਡ ਹੈ ਪਰ ਜਿਹੜੇ ਲੋਕ ਕਿਸੇ ਨਾ ਕਿਸੇ ਬਿਮਾਰੀ ਸਾਹ ਦੀ ਬਿਮਾਰੀ ਸ਼ੂਗਰ ਅਤੇ ਹੋਰ ਰੋਗਾਂ ਨਾਲ ਪ੍ਰਭਾਵਿਤ ਹਨ। ਉਹਨਾਂ ਲੋਕਾਂ ਨੂੰ ਜਰੂਰ ਸਾਵਧਾਨੀ ਵਰਤਣੀ ਚਾਹੀਦੀ ਹੈ।