Punjab News; ਪਿਛਲੇ ਦਿਨਾਂ ਤੋਂ ਅਤੇ ਅੱਜ ਸਵੇਰੇ ਪਏ ਭਾਰੀ ਮੀਂਹ ਨੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸ਼ਹਿਰ ਤੇ ਇਸ ਦੇ ਨਾਲ ਲੱਗਦੇ ਪੇਂਡੂ ਖੇਤਰਾਂ ’ਚ ਜਲ-ਥਲ ਕਰਕੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਸਵੇਰੇ 4 ਵਜੇ ਤੋਂ ਮੀਂਹ ਲਗਾਤਾਰ ਥੋੜਾ ਥੋੜਾ ਕਰਕੇ ਪੈ ਰਿਹਾ ਅਤੇ ਤਾਪਮਾਨ ’ਚ 3 ਤੋਂ 4 ਡਿਗਰੀ ਦੀ ਘਾਟ ਦਰਜ ਕੀਤੀ ਗਈ। ਮੀਂਹ ਪੈਣ ਦੇ ਨਾਲ-ਨਾਲ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਮਾਹੌਲ ਨੂੰ ਤਾਜ਼ਗੀ ਨਾਲ ਭਰ ਦਿੱਤਾ ਤੇ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ।
ਇਹਨਾਂ ਦਿਨਾਂ ਚ ਪਏ ਮੀਂਹ ਨੇ ਨਗਰ ਕੌਂਸਲ ਦੇ ਦਾਅਵਿਆਂ ਦੀ ਖੋਲ੍ਹੀ ਪੋਲ।
ਮਾਨਸੂਨ ਸੀਜ਼ਨ ਦੌਰਾਨ ਪਹਿਲੀ ਬਾਰਿਸ਼ ਨੇ ਨਗਰ ਕੌਂਸਲ ਦੇ ਬਰਸਾਤੀ ਮੌਸਮ ਨੂੰ ਲੈ ਕੇ ਕੀਤੇ ਪ੍ਰਬੰਧਾਂ ਦੇ ਦਾਅਵਿਆਂ ਦੀ ਉਸ ਵੇਲੇ ਪੋਲ ਖੋਲ੍ਹ ਦਿੱਤੀ ਜਦੋਂ ਸਾਰਾ ਸ਼ਹਿਰ ਬਾਰਿਸ਼ ਨਾਲ ਹੀ ਜਲ-ਥੱਲ ਹੋ ਗਿਆ। ਮਾਨਸੂਨ ਦੌਰਾਨ ਬਾਰਿਸ਼ ਪੈਣੀ ਹੈ ਪਰ ਫਿਰ ਵੀ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸੀ ਦੇ ਕੀਤੇ ਪ੍ਰਬੰਧਾਂ ਦੀ ਦੇਖ-ਰੇਖ ਨਾ ਲੈਣ ਕਾਰਨ ਬਰਸਾਤੀ ਪਾਣੀ ਦੇ ਨਿਕਲਣ ਵਾਲੀ ਸਪਲਾਈ ਦੀ ਸਫਾਈ ਨਾ ਹੋਣ ਕਾਰਨ ਬਰਸਾਤੀ ਪਾਣੀ ਸੜਕਾਂ ‘ਤੇ ਹੀ ਵੱਡੇ-ਵੱਡੇ ਤਲਾਬਾਂ ਦਾ ਰੂਪ ਧਾਰਨ ਕਰ ਲੈਂਦਾ ਹੈ, ਜੋ ਇਸ ਵਾਰ ਪਈ ਬਾਰਿਸ਼ ਨੇ ਸਾਰਾ ਕੁਝ ਸਾਹਮਣੇ ਲਿਆ ਦਿੱਤਾ ਹੈ।
ਕਪੂਥਲਾ ਰੋਡ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਜਾਂਦੀ ਸੜਕ ਦੇ ਵਿੱਚ ਵੱਡੇ ਵੱਡੇ ਟੋਏ ਹੋਣ ਕਾਰਨ ਬਾਹਰੋਂ ਆ ਰਹੀ ਹ ਸੰਗਤਾਂ ਲਈ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਣਾ ਵੀ ਮੁਸ਼ਕਿਲ ਹੋਇਆ ਪਿਆ ਹੈ।
ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਨੂੰ ਇਸ ਸਮੇਂ ਇਲਾਜ ਵਾਸਤੇ ਮਰੀਜ਼ਾਂ ਦਾ ਜਾਣਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਹਸਪਤਾਲ ਨੂੰ ਜਾਂਦਾ ਸਾਰਾ ਰਸਤਾ ਜਲ ਥਲ ਹੋਇਆ ਅਤੇ ਵੱਡੇ ਵੱਡੇ ਟੋਏ ਪੁੱਟੇ ਗਏ ਹਨ। ਅੰਡਰ ਬ੍ਰਿਜ ਰੇਲਵੇ ਦੀ ਕਰੋਸਿੰਗ ਬਿਲਕੁਲ ਬੰਦ ਹੋ ਚੁੱਕੀ ਹੈ ਅਤੇ ਲੋਕਾਂ ਦਾ ਲੰਘਣਾ ਇਥੋਂ ਬੜਾ ਮੁਸ਼ਕਿਲ ਹੋ ਚੁੱਕਾ ਕਰੀਬ 70 ਤੋਂ 80 ਪਿੰਡਾਂ ਦਾ ਰਸਤਾ ਜਿਹੜਾ ਉਹ ਸ਼ਹਿਰ ਨਾਲੋਂ ਟੁੱਟ ਚੁੱਕਾ ਹੈ।