CIA Staff Action; CIA ਸਟਾਫ ਦੀ ਪੁਲਿਸ ਪਾਰਟੀ ਵੱਲੋਂ ਸਾਹਿਲਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਕਿਲਾ ਬਰੂਨ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਨਾਮਕ ਨੌਜਵਾਨ ਨੂੰ 149 ਗ੍ਰਾਮ ਹੈਰੋਇਨ ਦੇ ਕਾਬੂ ਕਰਕੇ ਉਸਦੇ ਦੌਰਾਨੇ ਤਫਤੀਸ਼ ਪਾਇਆ ਗਿਆ ਕਿ ਸਾਹਿਲਪ੍ਰੀਤ ਸਿੰਘ ਉਕਤ ਨੂੰ ਵੀ ਸੌਰਵ ਜਿੰਦਲ ਉਰਫ ਸੋਬੀ ਪੁੱਤਰ ਜਸਵੀਰ ਸਿੰਘ ਉਰਫ ਕਾਕਾ ਗੁਜ਼ਰ ਵਾਸੀ ਕੀਰਤੀ ਨਗਰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਅਮਰੀਕਾ ਆਪਣੇ ਸਾਥੀਆਂ ਹੇਮੰਤ ਅਤੇ ਨੀਰਜ਼ ਕੁਮਾਰ ਉਰਫ ਰਾਂਝਾ ਦੁਬਾਰਾ ਹੈਰੇਇੰਨ ਸਪਲਾਈ ਕੀਤੀ ਜਾਂਦੀ ਸੀ।
ਮਿਤੀ 14.05.2025 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਹੇਮੰਤ ਪੁੱਤਰ ਅਜੈ ਕੁਮਾਰ ਵਾਸੀ 16 ਲਿੰਕ ਰੋਡ, ਅਬਾਦਪੁਰਾ ਥਾਣਾ ਡਵੀਜ਼ਨ ਨੰਬਰ 05 ਜਿਲ ਜਲੰਧਰ ਨੂੰ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 01 ਰੋਦ ਜਿੰਦਾ 315 ਬੋਰ ਦੇ ਕਾਬੂ ਕਰਕੇ ਉਸਦੇ ਖਿਲਾਫ ਮੁਕਦਮਾ ਨੰਬਰ 86 ਮਿਤੀ 14.05.2025 ਅ/ਧ 25-54-59 ਅਸਲਾ ਐਕਟ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਸੀ। ਜੋ ਇਸ ਮੁਕਦਮਾ ਵਿੱਚ ਨਾਮਜਦ ਦੋਸ਼ੀ ਨੀਰਜ਼ ਕੁਮਾਰ ਉਰਫ ਰਾਂਝਾ ਪੁੱਤਰ ਸੁਰਿੰਦਰ ਪਾਲ ਵਾਸੀ ਹਰਦੋਖਾਨਪੁਰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਬੰਜ਼ਰ ਬਾਗ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਨੂੰ ਮਿਤੀ 14-06-2025 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 02 ਪਿਸਟਲ 32 ਬੋਰ ਅਤੇ ਇੱਕ ਪਿਸਟਲ 9MM (Glock) ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜੋ ਤਫਤੀਸ਼ ਦੌਰਾਨ ਪਾਇਆ ਗਿਆ ਕਿ ਦੋਸ਼ੀ ਹੇਮੰਤ ਅਤੇ ਨੀਰਜ ਕੁਮਾਰ ਉਰਫ ਰਾਂਝਾ ਵਿਦੇਸ਼ ਵਿੱਚ ਬੈਠੇ ਨਸ਼ਾ ਤਸਕਰ ਸੋਰਵ ਜਿੰਦਲ ਉਕਤ ਦੇ ਕਹਿਣ ਤੇ ਗੈਗ ਬਣਾ ਕੇ ਹੁਸ਼ਿਆਰਪੁਰ ਸ਼ਹਿਰ ਵਿੱਚ ਕਾਫੀ ਅਰਸੇ ਤੋਂ ਪੈਸੇ ਕਮਾਉਣ ਦੇ ਇਰਾਦੇ ਨਾਲ ਨਸ਼ਾ ਅਤੇ ਅਸਲਾ ਸਪਲਾਈ ਕਰਨ ਦਾ ਧੰਦਾ ਕਰਦੇ ਸਨ। ਜਿਸਤੇ ਇਹਨਾਂ ਦੇ ਖਿਲਾਫ ਉਕਤ ਮੁੱਕਦਮਾ ਵਿੱਚ ਸੰਗੀਨ ਧਰਾਵਾਂ 25(6) ਅਸਲਾ ਐਕਟ ਅਤੇ ਧਾਰਾ 111 ਬੀ.ਐਨ.ਐਸ.ਦਾ ਵਾਧਾ ਕੀਤਾ ਗਿਆ। ਜੋ ਹੁਸ਼ਿਆਰਪੁਰ ਪੁਲਿਸ ਨੇ ਬੜੀ ਤਕਨੀਕੀ ਤੇ ਵਿਗਿਆਨਕ ਤਰੀਕੇ ਨਾਲ ਤਫਤੀਸ਼ ਕਰਕੇ ਸੋਰਵ ਜਿੰਦਲ ਉਰਵ ਸੱਬੀ ਗੈਂਗ ਵੱਲੋਂ ਚਲਾਏ ਜਾ ਰਹੇ ਵੱਡੇ ਪੱਧਰ ਤੇ ਨਸ਼ੇ ਅਤੇ ਹਥਿਆਰਾਂ ਦੇ ਨੈਟਵਰਕ ਦਾ ਪਰਦਾਫਾਸ਼ ਕਰਕੇ ਇਸ ਨੈਟਵਰੱਕ ਨੂੰ ਤੋੜ ਕੇ ਨਸ਼ੇ ਅਤੇ ਹਥਿਆਰ ਦੀ ਸਪਲਾਈ ਬੰਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਜੋ ਸਰੋਵ ਜਿੰਦਲ ਉਕਤ ਦੇ ਹੋਰ ਗੈਂਗ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।
02 ਪਿਸਟਲ 32 ਬੋਰ ਅਤੇ ਇੱਕ ਪਿਸਟਲ 9MM (Glock)
ਨਿਜੀ ਕਿੱਤਾ। ਉਮਰ 20 ਸਾਲ, 12 ਕਲਾਸ ਪਾਸ, ਕੰਮ- ਆਪਣੀ ਮਾਤਾ ਨਾਲ ਮੇਲਿਆ ਵਿੱਚ ਖਡੌਣੇ ਵੇਚਦਾ ਹੈ, ਤੇ ਬੰਜਰ ਬਾਗ, ਹੁਸ਼ਿਆਰਪੁਰ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।