9 ਮਹੀਨੇ ਦੀ ਗਰਭਵਤੀ ਮਹਿਲਾ ਦੀ ਅਚਾਨਕ ਮੌਤ, ਪਰਿਵਾਰ ਨੇ ਜ਼ਹਿਰਲੀ ਸਾਜ਼ਿਸ਼ ਦਾ ਲਾਏ ਇਲਜ਼ਾਮ
Pregnant Woman Death: ਪਿੰਡ ਲਾਚੋਵਾਲ ਵਿਖੇ ਵਿਆਹੀ ਦਿਸ਼ੂ ਘਈ (ਪੁੱਤਰੀ ਰਵੀ ਘਈ, ਨਿਵਾਸੀ ਜਲੰਧਰ) ਦੀ ਅਚਾਨਕ ਮੌਤ ਨੇ ਇਲਾਕੇ ‘ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦਿਸ਼ੂ 9 ਮਹੀਨੇ ਦੀ ਗਰਭਵਤੀ ਸੀ ਅਤੇ ਚੰਡੀ ਦਿਨਾਂ ਵਿਚ ਉਸਦੀ ਡਿਲੀਵਰੀ ਹੋਣੀ ਸੀ।
ਜਦੋਂ ਉਸਨੂੰ ਤਬੀਅਤ ਖ਼ਰਾਬ ਹੋਣ ਤੇ ਡਿਲੀਵਰੀ ਲਈ ਹਸਪਤਾਲ ਲਿਆਂਦਾ ਗਿਆ, ਤਾਂ ਹਾਲਤ ਨਾਜ਼ੁਕ ਵੇਖ ਕੇ ਉਸਨੂੰ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਪਰਿਵਾਰ ਵਲੋਂ ਸਹੁਰੇ ਪਰਿਵਾਰ ‘ਤੇ ਲਾਏ ਗੰਭੀਰ ਦੋਸ਼:
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ, ਹੁਸ਼ਿਆਰਪੁਰ ਦੇ ਬਾਹਰ ਹੰਗਾਮਾ ਕਰਦਿਆਂ ਦੋਸ਼ ਲਗਾਇਆ ਕਿ ਇਹ ਮੌਤ ਨਹੀਂ, ਕਤਲ ਹੈ। ਉਹਨਾਂ ਦੇ ਅਨੁਸਾਰ:
- ਲੜਕੀ ਦੇ ਮੂੰਹ ਤੇ ਸੱਟਾਂ ਦੇ ਨਿਸ਼ਾਨ ਸਨ
- ਅੱਖਾਂ ਅਤੇ ਕੰਨਾਂ ‘ਚੋਂ ਖ਼ੂਨ ਵਹਿ ਰਿਹਾ ਸੀ
- ਸਹੁਰਿਆਂ ਵੱਲੋਂ ਲੰਮੇ ਸਮੇਂ ਤੋਂ ਤਣਾਅ ਦਿੱਤਾ ਜਾ ਰਿਹਾ ਸੀ
ਪਰਿਵਾਰ ਵਲੋਂ ਪੁਲਿਸ ਉੱਤੇ ਵੀ ਲਾਪਰਵਾਹੀ ਦਾ ਦੋਸ਼ ਲਾਇਆ ਗਿਆ ਕਿ ਸਾਰੀ ਸਥਿਤੀ ਦੇ ਬਾਵਜੂਦ ਪੁਲਿਸ ਨੇ ਕਿਸੇ ਕਿਸਮ ਦੀ ਤੁਰੰਤ ਕਾਰਵਾਈ ਨਹੀਂ ਕੀਤੀ।
ਪੁਲਿਸ ਪੱਖੋਂ ਕਾਰਵਾਈ:
ਐਸਐਚਓ ਕਿਰਨ ਕੁਮਾਰ (ਥਾਣਾ ਸਿਟੀ) ਨੇ ਮੀਡੀਆ ਨੂੰ ਦੱਸਿਆ:
“ਸਾਨੂੰ ਨਾਰਦ ਹਸਪਤਾਲ ਤੋਂ ਇਤਲਾਹ ਮਿਲੀ ਸੀ ਕਿ ਗਰਭਵਤੀ ਮਹਿਲਾ ਦੀ ਮੌਤ ਹੋ ਗਈ ਹੈ।ਮੌਕੇ ਦੀ ਜਾਂਚ ਵਿਚ ਪਤਾ ਲੱਗਿਆ ਕਿ ਲੜਕੀ ਦੀ ਸਿਹਤ ਠੀਕ ਨਹੀਂ ਸੀ।ਸੰਭਾਵਨਾ ਹੈ ਕਿ ਦਿਮਾਗੀ ਅਟੈਕ ਹੋਣ ਕਰਕੇ ਮੌਤ ਹੋਈ ਹੋਵੇ।ਫਿਲਹਾਲ ਧਾਰਾ 174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਅਗਲਾ ਕਦਮ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਲਿਆ ਜਾਵੇਗਾ।”