Hoshiarpur Bus Accident: ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਚ ਅੱਜ ਸਵੇਰੇ ਇੱਕ ਸਕੂਲ ਬੱਸ ਅਤੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵਿਚ ਹੋਇਆ ਟੱਕਰ ਦਾ ਹਾਦਸਾ ਵੱਡੀ ਗਨੇਮਤ ਨਾਲ ਟਲ ਗਿਆ। ਹਾਦਸੇ ਦੌਰਾਨ ਸਕੂਲ ਬੱਸ ਵਿੱਚ ਸਵਾਰ ਸਾਰੇ ਬੱਚੇ ਸੁਰੱਖਿਅਤ ਰਹੇ, ਹਾਲਾਂਕਿ ਬੱਸ ਨੂੰ ਨੁਕਸਾਨ ਜ਼ਰੂਰ ਪਹੁੰਚਿਆ।
ਜਾਣਕਾਰੀ ਅਨੁਸਾਰ, ਇੱਕ ਪ੍ਰਾਈਵੇਟ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਚੱਬੇਵਾਲ ਵੱਲ ਜਾ ਰਹੀ ਸੀ। ਚੱਬੇਵਾਲ ਨੇੜੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਅਚਾਨਕ ਬ੍ਰੇਕ ਲਾਈ, ਜਿਸ ਕਰਕੇ ਸਕੂਲ ਬੱਸ ਉਸ ਦੀ ਬੈਕ ਸਾਈਡ ਨਾਲ ਜਾ ਟੱਕੀ। ਟੱਕਰ ਕਰਕੇ ਸਕੂਲ ਬੱਸ ਦਾ ਅੱਗਲਾ ਸ਼ੀਸ਼ਾ ਟੁੱਟ ਗਿਆ, ਪਰ ਕਿਸੇ ਵੀ ਬੱਚੇ ਨੂੰ ਕੋਈ ਜ਼ਖ਼ਮ ਨਹੀਂ ਆਇਆ।
ਪੁਲਿਸ ਵੱਲੋਂ ਕਾਰਵਾਈ ਸ਼ੁਰੂ
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਚੱਬੇਵਾਲ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੋਹਾਂ ਵਾਹਨਾਂ ਨੂੰ ਸਾਈਡ ‘ਤੇ ਕਰਵਾਇਆ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਹਾਦਸਾ ਹੋਰ ਵੱਡੀ ਘਟਨਾ ਬਣ ਸਕਦੀ ਸੀ, ਪਰ ਸਾਰੇ ਬੱਚਿਆਂ ਦੀ ਸੁਰੱਖਿਆ ਹੋਣ ਕਰਕੇ ਮਾਪੇ ਅਤੇ ਸਕੂਲ ਪ੍ਰਬੰਧਕਾਂ ਨੇ ਰਾਹਤ ਦੀ ਸਾਹ ਲਿਆ।