Punjab News; ਮਨੁੱਖੀ ਰਿਸ਼ਤਿਆਂ ਦਾ ਖੂਨ ਕਿਸ ਤਰ੍ਹਾਂ ਸਮਾਜ ਵਿੱਚ ਸਫੈਦ ਹੁੰਦਾ ਹੈ, ਉਸ ਦੀ ਤਾਜਾ ਮਿਸਾਲ ਜ਼ਿਲਾ ਫਤਹਿਗੜ ਸਾਹਿਬ ਦੇ ਖਮਾਣੋ ਤੋਂ ਸਾਹਮਣੇ ਆਈ ਹੈ, ਜਿੱਥੇ ਖਮਾਣੋ ਦੇ ਪਿੰਡ ਕੋਟਲਾ-ਬਡਲਾ ਦੇ ਇਕ ਪੁੱਤਰ ਵੱਲੋਂ ਆਪਣੇ ਹੀ ਬਾਪ ਅਤੇ ਦਾਦੀ ਨੂੰ ਘਰੋਂ ਕੱਢ ਦਿੱਤੇ ਜਾਣ ਕਾਰਨ ਉਹ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ ਪਏ ਹਨ, ਉਧਰ “ਬਜ਼ੁਰਗ ਦਾਦੀ ਅਤੇ ਪਿਤਾ” ਵੱਲੋਂ ਖਮਾਣੋਂ ਦੇ ਐਸਡੀਐਮ ਮਨਰੀਤ ਰਾਣਾ ਕੋਲ ਪਹੁੰਚ ਕਰਕੇ ਆਪਣੇ ਲਈ ਇਨਸਾਫ਼ ਦੀ ਗੁਹਾਰ ਲਗਾਈ ਹੈ।
ਪੁੱਤ ਵੱਲੋਂ ਘਰੋਂ ਕੱਢੇ ਗਏ 90 ਸਾਲਾਂ ਦੀ ਬਿਰਧ ਦਾਦੀ ਅਤੇ 60 ਸਾਲਾਂ ਦੇ ਪਿਤਾ ਜੋ ਗੁਰੂ ਘਰਾਂ ਅਤੇ ਰਿਸ਼ਤੇਦਾਰੀਆਂ ਵਿੱਚ ਰਹਿ ਕੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਵੱਲੋਂ ਹੁਣ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ ਹੈ ਕਿ ਉਨਾਂ ਨੂੰ ਆਪਣੇ ਹੀ ਘਰੇ ਰੇਣ ਬਸੇਰੇ ਵਿੱਚ ਰਹਿਣ ਲਈ ਜਗ੍ਹਾ ਦਵਾਈ ਜਾਵੇ ।
ਬਜ਼ੁਰਗ ਦਾਦੀ ਅਤੇ ਪਿਤਾ ਵੱਲੋਂ ਖਮਾਣੋਂ ਦੇ ਐਸਡੀਐਮ ਮਨਰੀਤ ਰਾਣਾ ਕੋਲ ਪਹੁੰਚ ਕਰਕੇ ਆਪਣੇ ਲਈ ਇਨਸਾਫ਼ ਦੀ ਗੁਹਾਰ ਲਗਾਈ ਹੈ।
ਪਿਤਾ ਬਾਬੂ ਸਿੰਘ ਨੇ ਦੱਸਿਆ ਕਿ ਅਜੇ ਕੁਝ ਹੀ ਸਮਾਂ ਪਹਿਲਾਂ ਉਹ ਆਪਣੇ ਲੜਕੇ ਦਾ ਵਿਆਹ ਕਰਕੇ ਹਟੇ ਹਨ ਅਤੇ ਸਾਰਾ ਕਰਜ਼ਾ ਬਹੁਤ ਹੀ ਮੁਸ਼ਕਲ ਨਾਲ ਉਸ ਵੱਲੋਂ ਉਤਾਰਿਆ ਗਿਆ ਹੈ ਪਰੰਤੂ ਹੁਣ ਉਸ ਵੱਲੋਂ ਹੀ ਉਸ ਨੂੰ ਆਪਣੀ ਮਾਂ ਸਮੇਤ ਘਰੋਂ ਕੱਢ ਦਿੱਤਾ ਗਿਆ ਹੈ, ਜਦੋਂ ਕਿ ਇਹ ਮਕਾਨ ਉਸ ਦੇ ਆਪਣੇ ਨਾਂ ਤੇ ਹੈ।
ਇਸ ਸੰਬਧੀ ਐਸ.ਡੀ.ਐਮ ਖਮਾਣੋਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਮਾਮਲੇ ਸਬੰਧੀ ਲਿਖਤੀ ਦਰਖਾਸਤ ਆਈ ਹੈ । ਉਨਾਂ ਕਿਹਾ ਕਿ ਸਬ ਡਵੀਜ਼ਨ ਅੰਦਰ ਅਜਿਹੇ ਕਿਸੇ ਵੀ ਬਜੁਰਗ ਨੂੰ ਰੁਲਣ ਨਹੀਂ ਦਿੱਤਾ ਜਾਵੇਗਾ । ਇਸ ਸਬੰਧੀ ਉਚਿਤ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕਰ ਦਿੱਤਾ ਗਏ ਹਨ।